ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਲੋਹੜੀ ਦਾ ਵੀਡੀਓ ਕੀਤਾ ਸਾਂਝਾ, ਵੇਖੋ ਜਸ਼ਨ ਦਾ ਵੀਡੀਓ
ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਲੋਹੜੀ ਦਾ ਵੀਡੀਓ ਕੀਤਾ ਸਾਂਝਾ, ਵੇਖੋ ਜਸ਼ਨ ਦਾ ਵੀਡੀਓ
ਗਾਇਕ ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ ਨੇ ਲੋਹੜੀ ਦੇ ਜਸ਼ਨ ਦਾ ਇੱਕ ਵਲੌਗ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਪੂਰਾ ਪਰਿਵਾਰ ਲੋਹੜੀ ਦਾ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ।ਗਾਇਕ ਜੋੜੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿਵੇਂ ਪੂਰਾ ਪਰਿਵਾਰ ਲੋਹੜੀ ਦਾ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਕੁਲਵਿੰਦਰ ਕੈਲੀ,(Kulwinder Kally) ਗੁਰਲੇਜ ਅਖਤਰ ਦੇ ਨਾਲ ਨਾਲ ਦਨਾਵੀਰ ਅਤੇ ਜਸਮੀਨ ਅਖਤਰ ਵੀ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਵੀਡੀਓ ‘ਚ ਗੁਰਲੇਜ ਅਖਤਰ ਅਤੇ ਜਸਮੀਨ ਅਖਤਰ ਦੀ ਮਾਂ ਵੀ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
/ptc-punjabi/media/post_attachments/a0acd7bf0021fcc8753f7d51faf25242148298b72ea288f68504e93694d8436a.webp)
ਹੋਰ ਪੜ੍ਹੋ : ਦਿਓਲ ਪਰਿਵਾਰ ‘ਚ ਮੁੜ ਤੋਂ ਵੱਜਣ ਜਾ ਰਹੀ ਸ਼ਹਿਨਾਈ, ਅਦਾਕਾਰ ਸੰਨੀ ਦਿਓਲ ਪਹੁੰਚਿਆ ਉਦੈਪੁਰ
ਕੁਝ ਦਿਨ ਪਹਿਲਾਂ ਕੁਲਵਿੰਦਰ ਕੈਲੀ ਦਾ ਮਨਾਇਆ ਬਰਥਡੇ
ਗੁਰਲੇਜ ਅਖਤਰ ਨੇ ਬੀਤੇ ਦਿਨੀਂ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕਾ ਪਤੀ ਕੁਲਵਿੰਦਰ ਕੈਲੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆਏ ਸਨ ।ਇਸ ਤੋਂ ਇਲਾਵਾ ਉਸੇ ਦਿਨ ਉਨ੍ਹਾਂ ਦੀ ਮਾਂ ਦੀ ਵੀ ਬਰਥਡੇ ਸੀ । ਜਿਸ ਦਾ ਜਸ਼ਨ ਗਾਇਕਾ ਨੇ ਇੱਕਠਿਆਂ ਮਨਾਇਆ ਸੀ । ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਦੋਵੇਂ ਅਕਸਰ ਗੀਤਾਂ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ । ਪਰ ਹੁਣ ਇਸ ਪਰਿਵਾਰ ਨੇ ਆਪਣਾ ਵਲੌਗ ਬਨਾਉਣਾ ਸ਼ੁਰੂ ਕੀਤਾ ਹੈ।
ਗਾਇਕ ਜੋੜੀ ਨੇ ਦਿੱਤੇ ਕਈ ਹਿੱਟ ਗੀਤ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਹ ਜੋੜੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀ ਹੈ।ਇਸ ਜੋੜੀ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ । ਧੀ ਹਰਗੁਨਵੀਰ ਕੌਰ ਦਾ ਕੁਝ ਮਹੀਨੇ ਪਹਿਲਾਂ ਹੀ ਜਨਮ ਹੋਇਆ ਹੈ । ਹਰਗੁਨਵੀਰ ਕੌਰ ਦੀ ਇਸ ਵਾਰ ਪਹਿਲੀ ਲੋਹੜੀ ਪਰਿਵਾਰ ਦੇ ਵੱਲੋਂ ਮਨਾਈ ਗਈ ਹੈ।ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਵੀ ਮਾਪਿਆਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਬਚਪਨ ਤੋਂ ਹੀ ਸਿੱਖ ਰਿਹਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
