ਦਿਓਲ ਪਰਿਵਾਰ ‘ਚ ਮੁੜ ਤੋਂ ਵੱਜਣ ਜਾ ਰਹੀ ਸ਼ਹਿਨਾਈ, ਅਦਾਕਾਰ ਸੰਨੀ ਦਿਓਲ ਪਹੁੰਚਿਆ ਉਦੈਪੁਰ

Written by  Shaminder   |  January 19th 2024 12:06 PM  |  Updated: January 19th 2024 12:06 PM

ਦਿਓਲ ਪਰਿਵਾਰ ‘ਚ ਮੁੜ ਤੋਂ ਵੱਜਣ ਜਾ ਰਹੀ ਸ਼ਹਿਨਾਈ, ਅਦਾਕਾਰ ਸੰਨੀ ਦਿਓਲ ਪਹੁੰਚਿਆ ਉਦੈਪੁਰ

ਦਿਓਲ ਪਰਿਵਾਰ (Deol Family) ‘ਚ ਮੁੜ ਤੋਂ ਸ਼ਹਿਨਾਈ ਵੱਜਣ ਜਾ ਰਹੀ ਹੈ। ਇਸ ਵਾਰ ਪੂਰਾ ਦਿਓਲ ਪਰਿਵਾਰ ਇਸ ਵਿਆਹ ਨੂੰ ਲੈ ਕੇ ਪੱਬਾਂ ਭਾਰ ਹੈ। ਕਿਉਂਕਿ ਇਸ ਵਾਰ ਸੰਨੀ ਦਿਓਲ ਦੀ ਭਾਣਜੀ ਦਾ ਵਿਆਹ ਹੋਣ ਜਾ ਰਿਹਾ ਹੈ । ਜਿਸ ਨੂੰ ਲੈ ਕੇ ਸੰਨੀ ਦਿਓਲ ਰਾਜਸਥਾਨ ਦੇ ਉਦੈਪੁਰ ਪਹੁੰਚ ਚੁੱਕੇ ਹਨ ।ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਵੈਨਿਊ ਉਦੈਪੁਰ ਹੀ ਫਾਈਨਲ ਕੀਤਾ ਗਿਆ ਹੈ। ਕਿਉਂਕਿ ਸੰਨੀ ਦਿਓਲ ਨੂੰ ਮਹਾਰਾਣਾ ਪ੍ਰਤਾਪ ਡਬੋਕ ਏਅਰਪੋਰਟ ‘ਤੇ ਕਰੜੀ ਸੁਰੱਖਿਆ ‘ਚ ਸਪਾਟ ਕੀਤਾ ਗਿਆ ਹੈ। ਜਿੱਥੋਂ ਉਹ ਸਿੱਧੇ ਵੈਨਿਊ ਉਦੈਪੁਰ ਸ਼ਹਿਰ ਦੇ ਕੋਲ ਕੋੜੀਆਤ ਸਥਿਤ ਤਾਜ ਅਰਾਵਲੀ ਹੋਟਲ ਲਈ ਪਹੁੰਚੇ ਹਨ।ਹੋਟਲ ਪਹੁੰਚਣ ਤੋਂ ਬਾਅਦ ਅਦਾਕਾਰ ਨੇ ਈਵੈਂਟ ਕੰਪਨੀ ਦੀ ਟੀਮ ਦੇ ਨਾਲ ਵੈਡਿੰਗ ਦੀਆਂ ਸਾਰੀਆਂ ਰਸਮਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ।

ਧਰਮਿੰਦਰ ਨੇ ਪੁੱਤਰ ਸੰਨੀ ਦਿਓਲ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਵੀਡੀਓ ਹੋ ਰਿਹਾ ਵਾਇਰਲ

ਹੋਰ ਪੜ੍ਹੋ : ਨਯਨਤਾਰਾ ਨੇ ‘ਅੰਨਪੂਰਨੀ’ ਵਿਵਾਦ ਤੋਂ ਬਾਅਦ ਮੰਗੀ ਮੁਆਫ਼ੀ, ਪੋਸਟ ਕੀਤੀ ਸਾਂਝੀ

ਫੈਨਸ ‘ਚ ਅਦਾਕਾਰ ਦੀ ਝਲਕ ਪਾਉਣ ਦੀ ਹੋੜ 

ਜਿਉਂ ਹੀ ਸੰਨੀ ਦਿਓਲ ਦੇ ਉਦੈਪੁਰ ਪਹੁੰਚਣ ਦੀ ਖਬਰ ਲੱਗੀ ਤਾਂ ਫੈਨਸ ਵੀ ਉੁੱਥੇ ਜੁਟਣੇ ਸ਼ੁਰੂ ਹੋ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਫੈਨਸ ਉਤਾਵਲੇ ਨਜ਼ਰ ਆਏ । ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਦਾਕਾਰ ਬੀਤੀ ਰਾਤ ਅੱਠ ਵਜੇ ਦੇ ਕਰੀਬ ਉਦੈਪੁਰ ਤੋਂ ਮੁੰਬਈ ਦੇ ਲਈ ਰਵਾਨਾ ਹੋ ਗਏ ।ਦੱਸ ਦਈਏ ਕਿ ਸੰਨੀ ਦਿਓਲ ਦੀ ਭੈਣ ਦੀ ਧੀ ਯਾਨੀ ਕਿ ਉਨ੍ਹਾਂ ਦੀ ਭਾਣਜੀ ਦਾ ਵਿਆਹ ਹੋਣ ਵਾਲਾ ਹੈ। ਇਹ ਵਿਆਹ 29, 30 ਅਤੇ 31 ਜਨਵਰੀ ਨੂੰ ਹੋਣਾ ਹੈ। ਇਸ ਵਿਆਹ ‘ਚ ਧਰਮਿੰਦਰ, ਹੇਮਾ ਮਾਲਿਨੀ, ਬੌਬੀ ਦਿਓਲ ਸਣੇ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਿਲ ਹੋਣਗੇ । ਦੱਸ ਦਈਏ ਕਿ ਇਸੇ ਹੋਟਲ ‘ਚ ਹਾਲ ਹੀ ‘ਚ ਆਮਿਰ ਖ਼ਾਨ ਦੀ ਧੀ ਈਰਾ ਦਾ ਵਿਆਹ ਹੋਇਆ ਹੈ।

Karan And Rajveer deol.jpg ਕਰਣ ਦਿਓਲ ਦਾ ਵੀ ਕੁਝ ਮਹੀਨੇ ਪਹਿਲਾਂ ਹੋਇਆ ਵਿਆਹ

 ਇਸ ਤੋਂ ਪਹਿਲਾਂ ਦਿਓਲ ਪਰਿਵਾਰ ਦਾ ਪੁੱਤਰ ਕਰਣ ਦਿਓਲ ਦ੍ਰਿਸ਼ਾ ਅਚਾਰੀਆ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਾ ਸੀ। ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਪਰ ਹੇਮਾ ਮਾਲਿਨੀ ਤੇ ਉਨ੍ਹਾਂ ਦੀਆਂ ਧੀਆਂ ਨੇ ਇਸ ਵਿਆਹ ਤੋਂ ਦੂਰੀ ਬਣਾਈ ਰੱਖੀ ਸੀ।ਹੁਣ ਵੇਖਣਾ ਇਹ ਹੈ ਕਿ ਦਿਓਲ ਪਰਿਵਾਰ ਦੇ ਇਸ ਵਿਆਹ ‘ਚ ਹੇਮਾ ਮਾਲਿਨੀ ਆਉਂਦੀ ਹੈ ਜਾਂ ਨਹੀਂ। ਫ਼ਿਲਹਾਲ ਪਰਿਵਾਰ ਇਸ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹੈ। 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network