Trending:
ਧਰਮਿੰਦਰ ਨੇ ਕਰਵਾਇਆ ਪੋਤੇ ਤੋਂ ਫੋਟੋ ਸੈਸ਼ਨ, ਤਸਵੀਰ ਵੇਖ ਸੰਨੀ ਤੇ ਬੌਬੀ ਦਿਓਲ ਨੇ ਕੀਤਾ ਕਮੈਂਟ
ਧਰਮਿੰਦਰ (Dharmendra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਉਨ੍ਹਾਂ ਦੇ ਪੋਤੇ ਨੇ ਕਲਿੱਕ ਕੀਤਾ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਇਹ ਫੋਟੋ ਮੇਰੇ ਪਿਆਰੇ ਪੋਤੇ ਨੇ ਖਿੱਚੀ ਹੈ। ਜਿਸ ਨੂੰ ਮੈਂ ‘ਉਸਤਾਦ’ ਕਹਿੰਦਾ ਹਾਂ’।ਇਸ ਤਸਵੀਰ ‘ਤੇ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ।
/ptc-punjabi/media/post_attachments/nuf5rhZ38nIVnDUrrcXW.jpg)
ਹੋਰ ਪੜ੍ਹੋ : ਗਾਇਕ ਬੱਬੂ ਮਾਨ ਗਜਰੇਲੇ ਦਾ ਅਨੰਦ ਮਾਣਦੇ ਹੋਏ ਆਏ ਨਜ਼ਰ, ਵੇਖੋ ਵੀਡੀਓ
ਧਰਮਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਬਾਨਾ ਆਜ਼ਮੀ ਨਜ਼ਰ ਆਏ ਸਨ । ਫ਼ਿਲਮ ‘ਚ ਰਣਵੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਏ ਸਨ । ਫ਼ਿਲਮ ‘ਚ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੇ ਲਿਪਲਾਕ ਸੀਨ ‘ਤੇ ਕਾਫੀ ਚਰਚਾ ਹੋਈ ਸੀ।ਧਰਮਿੰਦਰ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ।ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਬੇਬੀ ਦਿਓਲ ਨੇ ਐਨੀਮਲ ਫ਼ਿਲਮ ‘ਚ ਅਦਾਕਾਰੀ ਕਰਕੇ ਖੂਬ ਸੁਰਖੀਆਂ ਵਟੋਰੀਆਂ ਹਨ । ਇਸ ਫ਼ਿਲਮ ‘ਚ ਬੌਬੀ ਦਿਓਲ ਦਾ ਕਿਰਦਾਰ ਭਾਵੇਂ ਬਹੁਤ ਛੋਟਾ ਸੀ, ਪਰ ਬੌਬੀ ਦਿਓਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ।
/ptc-punjabi/media/post_attachments/a45fcb8a9ae796a8f8c879925b1ebb4664bb26f079db6d2d9c63ebbe5fff2356.webp)
ਇਸ ਤੋਂ ਪਹਿਲਾਂ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਸੰਨੀ ਦਿਓਲ ਦੇ ਦੋਵੇਂ ਬੇਟੇ ਵੀ ਬਾਲੀਵੁੱਡ ‘ਚ ਡੈਬਿਊ ਕਰ ਚੁੱਕੇ ਹਨ । ਪਰ ਦਾਦੇ ਧਰਮਿੰਦਰ ਅਤੇ ਪੁੱਤਰ ਸੰਨੀ ਅਤੇ ਬੌਬੀ ਵਰਗੀ ਕਾਮਯਾਬੀ ਉਨ੍ਹਾਂ ਨੂੰ ਨਹੀਂ ਮਿਲ ਸਕੀ ।ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸ਼ੋਅਲੇ, ਧਰਮਵੀਰ, ਲੋਹਾ, ਡਰੀਮ ਗਰਲ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਸੋਸ਼ਲ ਮੀਡੀਆ ‘ਤੇ ਧਰਮਿੰਦਰ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ।ਧਰਮਿੰਦਰ ਆਪਣੀ ਵਧੀਆ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ ।
-