ਬੰਟੀ ਬੈਂਸ ਦੀ ਪਤਨੀ ਦਾ ਅੱਜ ਹੈ ਜਨਮਦਿਨ, ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਬੰਟੀ ਬੈਂਸ ਦੀ ਪਤਨੀ ਦਾ ਅੱਜ ਹੈ ਜਨਮਦਿਨ, ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਪਾਲੀਵੁੱਡ (Pollywood) ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ (Bunty Bains) ਦੀ ਪਤਨੀ ਅਮਨਪ੍ਰੀਤ ਕੌਰ (Amanpreet Bains) ਦਾ ਅੱਜ ਜਨਮ ਦਿਨ (Wife Birthday) ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆ ਕਰਦੇ ਹੋਏ ਪਤਨੀ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਬੰਟੀ ਬੈਂਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਪਤਨੀ ਬਰਥਡੇ ਦਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਅਮਨਪ੍ਰੀਤ ਕੌਰ ਬੈਂਸ ਵੀ ਇੰਡਸਟਰੀ ਦੀ ਮਸ਼ਹੂਰ ਪ੍ਰੋਡਿਊਸਰ ਤੇ ਡਾਇਰੈਕਟਰ ਹੈ। ਉਹ ਹੁਣ ਤੱਕ ਕਈ ਗੀਤਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ ।ਦੋਵਾਂ ਦੀਆਂ ਦੋ ਧੀਆਂ ਵੀ ਹਨ ਜਿਸ ਦੇ ਨਾਲ ਜੋੜੀ ਦੇ ਵੱਲੋਂ ਅਕਸਰ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
/ptc-punjabi/media/media_files/MHQe2NOlcCtZpjpiDInS.jpg)
ਹੋਰ ਪੜ੍ਹੋ : ਗਾਇਕ ਆਰ ਨੇਤ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ
ਬੰਟੀ ਬੈਂਸ ਇਨ੍ਹੀਂ ਦਿਨੀਂ ਪੰਜਾਬ ਯੂਨੀਵਰਸਿਟੀ ‘ਚ ਉਰਦੂ ਵੀ ਸਿੱਖ ਰਹੇ ਹਨ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਬੀਤੇ ਦਿਨੀਂ ਸਾਂਝਾ ਕੀਤਾ ਸੀ ।ਜਿਸ ‘ਚ ਉਹ ਦੱਸ ਰਹੇ ਹਨ ਕਿ ਉਹ ਇਨ੍ਹੀਂ ਦਿਨੀਂ ਉਰਦੂ ਸਿੱਖ ਰਹੇ ਹਨ ਅਤੇ ਆਪਣੀ ਕਲਾਸ ‘ਚ ਜਾ ਰਹੇ ਹਨ ।ਬੰਟੀ ਬੈਂਸ ਨੂੰ ਬਹੁਮੁਖੀ ਪ੍ਰਤਿਭਾ ਦਾ ਧਨੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ । ਕਿਉਂਕਿ ਉਹ ਜਿੱਥੇ ਵਧੀਆ ਗੀਤਕਾਰ ਅਤੇ ਪ੍ਰੋਡਿਊਸਰ ਹਨ । ਉੱਥੇ ਹੀ ਕਈ ਗੀਤਾਂ ‘ਚ ਉਹ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ ।
ਬੰਟੀ ਬੈਂਸ ਨੇ ਨਵੇਂ ਟੈਲੇਂਟ ਨੂੰ ਦਿੱਤਾ ਮੌਕਾ
ਬੰਟੀ ਬੈਂਸ ਨੇ ਕਈ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਹੈ। ਜਿਸ ਦੇ ਜ਼ਰੀਏ ਪੰਜਾਬੀ ਇੰਡਸਟਰੀ ‘ਚ ਇਨ੍ਹਾਂ ਨਵੇਂ ਗਾਇਕਾਂ ਦੀ ਐਂਟਰੀ ਹੋਈ ਹੈ।ਕੌਰ ਬੀ ਨੂੰ ਪੰਜਾਬੀ ਇੰਡਸਟਰੀ ‘ਚ ਬੰਟੀ ਬੈਂਸ ਨੇ ਹੀ ਮੌਕਾ ਦਿੱਤਾ ਸੀ । ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਯਾਰੀ ਜੱਟ ਦੀ, ਪਾਰਟੀ ਆਲ ਨਾਈਟ, ਜਸਟ ਦੇਸੀ, ਰੋਮਾਂਟਿਕ ਜੱਟ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਬੰਟੀ ਬੈਂਸ ਪਟਿਆਲਾ ਦੇ ਪਿੰਡ ਧਨੇਠਾ ਦੇ ਰਹਿਣ ਵਾਲੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ‘ਕਬੂਤਰ ਚੀਨਾ’ ਲਿਖਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ ਰਹਿਣ ਵਾਲੀਏ, ਲਲਕਾਰੇ,ਧੋਖਾ ਸਣੇ ਕਈ ਗੀਤ ਸ਼ਾਮਿਲ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
