Trending:
ਗਾਇਕ ਆਰ ਨੇਤ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ
ਗਾਇਕ ਆਰ ਨੇਤ (R Nait)ਨੇ ਨਵੀਂ ਕਾਰ (New Car) ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਆਪਣੀ ਨਵੀਂ ਕਾਰ ਖਰਦੀਣ ‘ਤੇ ਆਪਣੇ ਪਿਤਾ ਜੀ ਤੋਂ ਕੇਕ ਕਟਵਾਉਂਦੇ ਹੋਏ ਨਜ਼ਰ ਆ ਰਹੇ ਹਨ ।ਸ਼ੋਅਰੂਮ ‘ਚ ਗਾਇਕ ਦੇ ਪਿਤਾ ਨੂੰ ਨਵੀਂ ਕਾਰ ਦੀ ਚਾਬੀ ਸੌਂਪੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਫੈਨਸ ਦੇ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।
/ptc-punjabi/media/media_files/LDhO7OcZbZ9xacvUwEcx.jpg)
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਾਇਕ ਆਰ ਨੇਤ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਸਬੰਧ ਮਾਨਸਾ ਸ਼ਹਿਰ ਦੇ ਨਾਲ ਹੈ ।ਇੱਕ ਸਧਾਰਣ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਗਾਇਕ ਆਰ ਨੇਤ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ। ਕਈ ਵਾਰ ਤਾਂ ਉਨ੍ਹਾਂ ਦੇ ਨਾਲ ਧੋਖਾ ਵੀ ਹੋਇਆ । ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਗੀਤ ਡਿਫਾਲਟਰ ‘ਚ ਵੀ ਕੀਤਾ ਸੀ । ਦੱਸ ਦਈਏ ਕਿ ਆਰ ਨੇਤ ਨੇ ਇਹ ਗੀਤ ਆਪਣੀ ਜ਼ਿੰਦਗੀ ‘ਚ ਮਿਲੇ ਧੋਖੇ ਤੋਂ ਪ੍ਰੇਰਿਤ ਹੋ ਕੇ ਹੀ ਗਾਇਆ ਸੀ। ਉਨ੍ਹਾਂ ਦੇ ਪਿਤਾ ਜੀ ਪੈਲੀਆਂ ਕਰਾਹੁਣ ਦਾ ਕੰਮ ਕਰਦੇ ਹਨ । ਹਾਲ ਹੀ ‘ਚ ਆਰ ਨੇਤ ਨੇ ਨਵਾਂ ਟੈ੍ਰਕਟਰ ਵੀ ਲਿਆ ਸੀ ।
/ptc-punjabi/media/media_files/bdYXWlPltfWuWqfnA9kR.jpg)
ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ ।ਆਰ ਨੇਤ ਦਾ ਅਸਲੀ ਨਾਮ ਆਰ ਨੇਤ ਹੈ, ਪਰ ਇੰਡਸਟਰੀ ‘ਚ ਆਰ ਨੇਤ ਦੇ ਨਾਮ ਨਾਲ ਜਾਣੇ ਜਾਂਦੇ ਹਨ। ਗਾਇਕ ਆਰ ਨੇਤ ਅਕਸਰ ਸਮਾਜ ਭਲਾਈ ਦੇ ਕੰਮਾਂ ਲਈ ਵੀ ਅੱਗੇ ਆਉਂਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕੁਝ ਗਰੀਬ ਅਤੇ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਵੀ ਕਰਵਾਏ ਸਨ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ। ਆਰ ਨੇਤ ਦਾ ਆਪਣੇ ਮਾਪਿਆਂ ਦੇ ਨਾਲ ਬਹੁਤ ਮੋਹ ਹੈ ਅਤੇ ਅਕਸਰ ਉਹ ਮਾਪਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
-