ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ

ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਨਵਾਂ ਟ੍ਰੈਕਟਰ ਖਰੀਦਿਆ ਹੈ । ਜਿਸ ਨੂੰ ਉਹ ਆਪਣੇ ਖੇਤਾਂ ‘ਚ ਲੈ ਕੇ ਗਏ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰ ਨੇਤ ਆਪਣੇ ਖੇਤਾਂ ‘ਚ ਆਪਣੇ ਨਵੇਂ ਟ੍ਰੈਕਟਰ ਦੇ ਨਾਲ ਦਿਖਾਈ ਦੇ ਰਹੇ ਹਨ।

Written by  Shaminder   |  November 13th 2023 10:31 AM  |  Updated: November 13th 2023 10:31 AM

ਗਾਇਕ ਆਰ ਨੇਤ ਨੇ ਦੀਵਾਲੀ ਦੇ ਮੌਕੇ ‘ਤੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ

ਗਾਇਕ ਆਰ ਨੇਤ  (R Nait) ਨੇ ਦੀਵਾਲੀ ਦੇ ਮੌਕੇ ‘ਤੇ ਨਵਾਂ ਟ੍ਰੈਕਟਰ ਖਰੀਦਿਆ ਹੈ । ਜਿਸ ਨੂੰ ਉਹ ਆਪਣੇ ਖੇਤਾਂ ‘ਚ ਲੈ ਕੇ ਗਏ ਹਨ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰ ਨੇਤ ਆਪਣੇ ਖੇਤਾਂ ‘ਚ ਆਪਣੇ ਨਵੇਂ ਟ੍ਰੈਕਟਰ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਟ੍ਰੈਕਟਰ ਨੂੰ ਖੇਤਾਂ ‘ਚ ਚਲਾਉਣ ਤੋਂ ਪਹਿਲਾਂ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਸ ਵੀ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਪਰਿਵਾਰ ਨੇ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਆਰ ਨੇਤ ਗਾਇਕੀ ਦੇ ਨਾਲ ਨਾਲ ਪਿਤਾ ਨਾਲ ਕਰਵਾਉਂਦੇ ਹਨ ਖੇਤੀ 

ਗਾਇਕ ਆਰ ਨੇਤ ਗਾਇਕੀ ਦੇ ਨਾਲ ਨਾਲ ਆਪਣੇ ਪਿਤਾ ਜੀ ਦੇ ਨਾਲ ਖੇਤਾਂ ‘ਚ ਵੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦੇ ਪਿਤਾ ਜੀ ਖੇਤਾਂ ‘ਚ ਕਰਾਹੁਣ ਦਾ ਕੰਮ ਕਰਦੇ ਹਨ । ਗਾਇਕ ਦੇ ਮਾਪਿਆਂ ਦਾ ਉਨ੍ਹਾਂ ਨੂੰ ਗਾਇਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਵੱਡਾ ਰੋਲ ਹੈ ।

ਜਿਨ੍ਹਾਂ ਨੇ ਮਿਹਨਤ ਮਸ਼ੱਕਤ ਕਰਕੇ ਗਾਇਕ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ । ਆਪਣੇ ਮਾਪਿਆਂ ਦੇ ਨਾਲ ਵੀ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਆਰ ਨੇਤ ਗਾਇਕੀ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ਅਤੇ ਡਿਫਾਲਟਰ ਗਾਣਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network