ਦਲਜੀਤ ਕੌਰ (Dalljiet Kaur) ਜਿਸ ਨੇ ਕਿ ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ (Nikhil Patel) ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਹੁਣ ਖਬਰਾਂ ਇਹ ਹਨ ਕਿ ਅਦਾਕਾਰਾ ਦੇ ਦੂਜੇ ਵਿਆਹ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ । ਦੱਸਿਆ ਜਾ ਰਿਹਾ ਹੈ ਕਿ ਦਲਜੀਤ ਅਤੇ ਉਨ੍ਹਾਂ ਦੇ ਦੂਜੇ ਪਤੀ ਨਿਖਿਲ ਪਟੇਲ ਦੇ ਰਿਸ਼ਤੇ ‘ਚ ਸ਼ਾਇਦ ਦਰਾਰ ਆ ਚੁੱਕੀ ਹੈ।ਬੀਤੇ ਸਾਲ ਅਦਾਕਾਰਾ ਨੇ ਨਿਖਿਲ ਪਟੇਲ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਆਪਣੇ ਬੇਟੇ ਦੇ ਨਾਲ ਵਿਦੇਸ਼ ‘ਚ ਹੀ ਵੱਸ ਗਈ ਸੀ। ਪਰ ਬੀਤੇ ਮਹੀਨੇ ਅਦਾਕਾਰਾ ਵਾਪਸ ਇੰਡੀਆ ਆ ਗਈ ਹੈ।ਇਸ ਤੋਂ ਪਹਿਲਾਂ ਅਦਾਕਾਰਾ ਬਿੱਗ ਬੌਸ ‘ਚ ਪ੍ਰਤੀਭਾਗੀ ਰਹਿ ਚੁੱਕੇ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ।
/ptc-punjabi/media/post_banners/fZczBPoXHNxCsCvLfeTB.webp)
ਹੋਰ ਪੜ੍ਹੋ : ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ਕਾਗਜ਼-2 ਦਾ ਟ੍ਰੇਲਰ ਰਿਲੀਜ਼, ਅਨਿਲ ਕਪੂਰ ਹੋਏ ਭਾਵੁਕ
ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਦਲਜੀਤ ਕੌਰ
ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਦਲਜੀਤ ਕੌਰ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ। ਲੰਮੇ ਸਮੇਂ ਤੋਂ ਅਦਾਕਾਰੀ ਦੀ ਦੁਨੀਆ ‘ਚ ਸਰਗਰਮ ਹੈ। ਬੀਤੇ ਸਾਲ ਹੀ ਨਿਖਿਲ ਪਟੇਲ ਦੇ ਨਾਲ ਰਿਸ਼ਤੇ ਨੂੂੰ ਲੈ ਕੇ ਸੁਰਖੀਆਂ ‘ਚ ਰਹੀ ਹੈ ।ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾ ਲਿਆ ਸੀ। ਪਰ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ।
/ptc-punjabi/media/post_attachments/R3b9UFE5c9oc2mEjmbJw.webp)
ਦਲਜੀਤ ਨੇ ਇੰਸਟਾਗ੍ਰਾਮ ਤੋਂ ਹਟਾਈਆਂ ਤਸਵੀਰਾਂ
ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵਿਆਹ ਟੁੱਟਣ ਦੀਆਂ ਖਬਰਾਂ ਨੇ ਉਸ ਵੇਲੇ ਜ਼ੋਰ ਫੜਿਆ ਜਦੋਂ ਅਦਾਕਾਰਾ ਨੇ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਨਿਖਿਲ ਦੇ ਨਾਲ ਸਾਰੀਆਂ ਤਸਵੀਰਾਂ ਨੂੰ ਹਟਾ ਦਿੱਤਾ । ਇਸ ਦੇ ਨਾਲ ਪਤੀ ਦਾ ਸਰਨੇਮ ਪਟੇਲ ਵੀ ਹਟਾ ਦਿੱਤਾ ਸੀ।ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ‘ਚ ਖਟਾਸ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
View this post on Instagram
ਦਲਜੀਤ ਦੀ ਟੀਮ ਨੇ ਸਾਂਝਾ ਕੀਤਾ ਬਿਆਨ
ਪਿੰਕਵਿਲਾ ਦੀ ਖ਼ਬਰ ਦੇ ਮੁਤਾਬਕ ਇਸ ਪੂਰੇ ਮਾਮਲੇ ਨੂੰ ਲੈ ਕੇ ਅਦਾਕਾਰਾ ਦੀ ਟੀਮ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ । ਜਿਸ ‘ਚ ਕਿਹਾ ਗਿਆ ਹੈ ਕਿ ਦਲਜੀਤ ਐਮਰਜੈਂਸੀ ‘ਚ ਭਾਰਤ ਪਰਤੀ ਹੈ।ਅਦਾਕਾਰਾ ਦੇ ਭਰਾ ਅਤੇ ਪਿਤਾ ਦੀ ਸਰਜਰੀ ਹੋਣੀ ਹੈਪ ਜਿਸ ਕਾਰਨ ਉਸ ਨੂੰ ਭਾਰਤ ਪਰਤਣਾ ਪਿਆ ਹੈ। ਦਲਜੀਤ ਦੇ ਵੱਲੋਂ ਇਸ ਮਾਮਲੇ ‘ਤੇ ਸਿਰਫ ਏਨਾਂ ਹੀ ਕਹਿਣਾ ਹੈ ਕਿ ਇਸ ਮੁੱਦੇ ‘ਤੇ ਕੋਈ ਵੀ ਕਮੈਂਟ ਨਹੀਂ ਕਰਨਾ ।
View this post on Instagram