ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ਕਾਗਜ਼-2 ਦਾ ਟ੍ਰੇਲਰ ਰਿਲੀਜ਼, ਅਨਿਲ ਕਪੂਰ ਹੋਏ ਭਾਵੁਕ

Reported by: PTC Punjabi Desk | Edited by: Shaminder  |  February 10th 2024 12:59 PM |  Updated: February 10th 2024 12:59 PM

ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ਕਾਗਜ਼-2 ਦਾ ਟ੍ਰੇਲਰ ਰਿਲੀਜ਼, ਅਨਿਲ ਕਪੂਰ ਹੋਏ ਭਾਵੁਕ

ਮਰਹੂਮ ਫ਼ਿਲਮ ਮੇਕਰ ਅਤੇ ਅਦਾਕਾਰ ਸਤੀਸ਼ ਕੌਸ਼ਿਕ (Satish Kaushik) ਦੀ ਫ਼ਿਲਮ ‘ਕਾਗਜ਼-2’ (Kaagaz2) ਦਾ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਭ੍ਰਿਸ਼ਟਾਚਾਰੀ ਨੇਤਾਵਾਂ ਦੇ ਵੱਲੋਂ ਰੈਲੀਆਂ ਅਤੇ ਪ੍ਰਦਰਸ਼ਨਾਂ ਨੂੰ ਲੈ ਕੇ ਰੋਕੇ ਜਾਂਦੇ ਰਸਤੇ ਨੂੰ ਲੈ ਕੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਫ਼ਿਲਮ ਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਕਈ ਲੋਕ ਆਪਣੇ ਬੱਚਿਆਂ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗੁਆ ਲੈਂਦੇ ਹਨ, ਪਰ ਜਦੋਂ ਆਪਣਾ ਸਭ ਕੁਝ ਗੁਆ ਲੈਣ ਵਾਲੇ ਮਾਪੇ ਜਦੋਂ ਇਨ੍ਹਾਂ ਸਿਆਸੀ ਆਗੂਆਂ ਦੇ ਖਿਲਾਫ ਇੱਕਜੁਟ ਹੁੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਸਿਆਸਤ ਕੀਤੀ ਜਾਂਦੀ ਹੈ।ਇਹੀ ਸਭ ਕੁਝ ਇਸ ਫ਼ਿਲਮ ਦੇ ਟ੍ਰੇਲਰ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।  

Satish Kaushik.jpg

ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

 ਅਨਿਲ ਕਪੂਰ ਹੋਏ ਭਾਵੁਕ 

 ਸਤੀਸ਼ ਕੌਸ਼ਿਕ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਫ਼ਿਲਮ ‘ਕਾਗਜ਼-2’ ਦੇ ਟ੍ਰੇਲਰ ਰਿਲੀਜ਼ ਮੌਕੇ ‘ਤੇ ਉਨ੍ਹਾਂ ਦੇ ਖ਼ਾਸ ਦੋਸਤ ਅਨਿਲ ਕਪੂਰ (Anil Kapoor)ਭਾਵੁਕ ਹੋ ਗਏ ।ਅਨਿਲ ਕਪੂਰ ਨੇ ਆਪਣੇ ਦੋਸਤ ਨੂੰ ਯਾਦ ਕਰਦੇ ਹੋਏ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ।‘ਇਹ ਫਿਲਮ ਬਹੁਤ ਖਾਸ ਹੈ । ਮੇਰੇ ਬਹੁਤ ਪਿਆਰੇ ਦੋਸਤ ਦੀ ਆਖਰੀ ਫਿਲਮ । ਮੈਂ ਉਸ ਨੂੰ ਆਖਰੀ ਵਾਰ ਪਰਫਾਰਮ ਕਰਦੇ ਦੇਖ ਕੇ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ । ਇਹ ਸਿਰਫ ਇਕ ਮੁੱਦਾ ਨਹੀਂ ਹੈ, ਇਹ ਹਰ ਇਨਸਾਨ ਦੀ ਭਾਵਨਾ ਹੈ’। 

Satish Kaushik Movie Last Movie.jpgਫ਼ਿਲਮ ‘ਚ ਸਤੀਸ਼ ਕੌਸ਼ਿਕ ਅਨਿਲ ਕਪੂਰ ਸਣੇ ਕਈ ਕਲਾਕਾਰ ਸ਼ਾਮਿਲ 

ਇਸ ਫ਼ਿਲਮ ‘ਚ ਸਤੀਸ਼ ਕੌਸ਼ਿਕ, ਅਨਿਲ ਕਪੂਰ ਦੇ ਨਾਲ-ਨਾਲ ਅਨੁਪਮ ਖੇਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਮਾਰਚ ਨੂੰ ਰਿਲੀਜ਼ ਹੋਵੇਗੀ । ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 9 ਮਾਰਚ 2023 ਨੂੰ ਹੋਲੀ ਵਾਲੇ ਦਿਨ ਹੋ ਗਈ ਸੀ । ਮੌਤ ਤੋਂ ਬਾਅਦ ਸਤੀਸ਼ ਕੌਸ਼ਿਕ ਦੇ ਕਈ ਵੀਡੀਓ ਵਾਇਰਲ ਹੋਏ ਸਨ । ਜਿਸ ‘ਚ ਉਹ ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡਦੇ ਹੋਏ ਨਜ਼ਰ ਆ ਰਹੇ ਸਨ ।ਸਤੀਸ਼ ਕੌਸ਼ਿਕ ਆਪਣੇ ਫਾਰਮ ਹਾਊਸ ‘ਤੇ ਆਪਣੇ ਦੋਸਤਾਂ ਦੇ ਨਾਲ ਨਜ਼ਰ ਆਏ ਸਨ । ਗੁੜਗਾਂਵ ‘ਚ ਉਨ੍ਹਾਂ ਨੇ ਹੋਲੀ ਮੌਕੇ ‘ਤੇ ਸਮਾਗਮ ਰੱਖਿਆ ਸੀ । ਜਿਸ ‘ਚ ਕਈ ਲੋਕ ਪਹੁੰਚੇ ਸਨ ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network