ਸਤੀਸ਼ ਕੌਸ਼ਿਕ ਦੇ ਦਿਹਾਂਤ ਤੋਂ ਬਾਅਦ ਅਦਾਕਾਰ ਦੀ ਧੀ ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ
ਸਤੀਸ਼ ਕੌਸ਼ਿਕ ਅਜਿਹੇ ਫ਼ਿਲਮ ਅਦਾਕਾਰ ਅਤੇ ਨਿਰਦੇਸ਼ਕ ਸਨ, ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਫ਼ਿਲਮਾਂ ਦਿੱਤੀਆਂ ਸਨ। ਆਪਣੇ ਛੋਟੇ ਜਿਹੇ ਫ਼ਿਲਮ ਕਰੀਅਰ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ। ਉਨ੍ਹਾਂ ਦੀ ਮੌਤ ਤੋਂ ਹਰ ਕੋਈ ਦੁਖੀ ਹੈ ।ਖ਼ਾਸ ਕਰਕੇ ਉਨ੍ਹਾਂ ਦਾ ਪਰਿਵਾਰ ਅਤੇ ਲਾਡਲੀ ਧੀ।
ਸਤੀਸ਼ ਕੌਸ਼ਿਕ ਦੇ ਦਿਹਾਂਤ ਤੋਂ ਬਾਅਦ ਅਦਾਕਾਰ ਦੀ ਧੀ ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ
ਸਤੀਸ਼ ਕੌਸ਼ਿਕ (Satish Kaushik) ਜਿਨ੍ਹਾਂ ਦਾ ਦਿਹਾਂਤ ਬੀਤੀ 9 ਮਾਰਚ ਨੂੰ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ਨੇ ਪੂਰੀ ਫ਼ਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਕਿਉਂਕਿ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਕਿ ਉਹ ਕੁਝ ਘੰਟਿਆਂ ਦੇ ਲਈ ਹੀ ਸਾਡੇ ਦਰਮਿਆਨ ਮੌਜੂਦ ਹਨ । ਕਿਉਂਕਿ ਅੱਠ ਮਾਰਚ ਨੂੰ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਦੋਸਤਾਂ ਦੇ ਨਾਲ ਹੋਲੀ ਮਨਾਈ ਸੀ ।

ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਦੇ ਦਿਹਾਂਤ ਨੂੰ ਹੋਇਆ ਇੱਕ ਸਾਲ ਪੂਰਾ, ਸੰਦੀਪ ਦੀ ਪਹਿਲੀ ਬਰਸੀ ‘ਤੇ ਪਰਿਵਾਰ ਹੋਇਆ ਭਾਵੁਕ
ਸਤੀਸ਼ ਕੌਸ਼ਿਕ ਦੀ ਧੀ ਨੇ ਡਿਲੀਟ ਕੀਤਾ ਇੰਸਟਾਗ੍ਰਾਮ
ਸਤੀਸ਼ ਕੌਸ਼ਿਕ (Satish Kaushik) ਦੀ ਅਚਾਨਕ ਹੋਈ ਇਸ ਮੌਤ (Death)ਦੇ ਕਾਰਨ ਪੂਰੀ ਇੰਡਸਟਰੀ ਸਦਮੇ ‘ਚ ਹੈ ।ਉੱਥੇ ਹੀ ਅਦਾਕਾਰ ਦਾ ਪਰਿਵਾਰ ਵੀ ਇਸ ਗਮ ਤੋਂ ਉੱਭਰ ਨਹੀਂ ਪਾ ਰਿਹਾ ਹੈ । ਅਦਾਕਾਰ ਦੀ ਧੀ ਨੇ ਆਪਣਾ ਇੰਸਟਾਗ੍ਰਾਮ ਅਕਾਊੇਂਟ ਡਿਲੀਟ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਸਤੀਸ਼ ਕੌਸ਼ਿਕ ਦੀ ਧੀ ਨੇ ਆਪਣੇ ਪਿਤਾ ਦੇ ਨਾਲ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
_b60b47720d3d7cc5372713ded7e44cc1_1280X720.webp)
ਹੋਰ ਪੜ੍ਹੋ : ਸਤਿੰਦਰ ਸਰਤਾਜ ਉਰਦੂ ਸ਼ਾਇਰੀ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਨਾਲ ਹੋਏ ਰੁਬਰੂ, ਵੇਖੋ ਵੀਡੀਓ
ਸਤੀਸ਼ ਕੌਸ਼ਿਕ ਦੇ ਦੋਸਤ ਦੀ ਪਤਨੀ ਨੇ ਲਾਏ ਸਨ ਇਲਜ਼ਾਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤੀਸ਼ ਕੌਸ਼ਿਕ ਦੇ ਦੋਸਤ ਦੀ ਪਤਨੀ ਨੇ ਸਤੀਸ਼ ਕੌਸ਼ਿਕ ਦਾ ਕਤਲ ਕਰਵਾਏ ਜਾਣ ਦੇ ਇਲਜ਼ਾਮ ਲਗਾਏ ਸਨ । ਉਸ ਦਾ ਕਹਿਣਾ ਸੀ ਕਿ ਉਸ ਦੇ ਪਤੀ ਤੋਂ ਸਤੀਸ਼ ਨੇ ਪੈਸੇ ਲੈਣੇ ਸਨ ਅਤੇ ਉਸ ਦਾ ਪਤੀ ਇਹ ਪੈਸੇ ਵਾਪਸ ਨਹੀਂ ਸੀ ਕਰ ਰਿਹਾ ।

ਇਸੇ ਲਈ ਉਸ ਨੇ ਸਤੀਸ਼ ਕੌਸ਼ਿਕ ਦਾ ਕਤਲ ਕਰਵਾਇਆ ਹੈ। ਪਰ ਇਨ੍ਹਾਂ ਸਾਰੇ ਇਲਜ਼ਾਮਾਂ ਦਾ ਸਤੀਸ਼ ਕੌਸ਼ਿਕ ਦੀ ਪਤਨੀ ਨੇ ਖੰਡਨ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
