ਸਤਿੰਦਰ ਸਰਤਾਜ ਉਰਦੂ ਸ਼ਾਇਰੀ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਨਾਲ ਹੋਏ ਰੁਬਰੂ, ਵੇਖੋ ਵੀਡੀਓ
ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਆਪਣੀ ਗਾਇਕੀ ਅਤੇ ਪੰਜਾਬੀ ਸ਼ਾਇਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਇਸ ਵਾਰ ਉਹ ਆਪਣੀ ਉਰਦੂ ਸ਼ਾਇਰੀ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਨੇ।
ਸਤਿੰਦਰ ਸਰਤਾਜ ਉਰਦੂ ਸ਼ਾਇਰੀ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਨਾਲ ਹੋਏ ਰੁਬਰੂ, ਵੇਖੋ ਵੀਡੀਓ
ਸਤਿੰਦਰ ਸਰਤਾਜ (Satinder Sartaaj) ਨਿੱਤ ਨਵੀਆਂ ਪੁਲਾਂਘਾ ਪੁੱਟ ਰਹੇ ਹਨ । ਆਪਣੀ ਸ਼ਾਇਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਸਤਿੰਦਰ ਸਰਤਾਜ ਹੁਣ ਉਰਦੂ ਸ਼ਾਇਰੀ ਦੇ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਏ ਹਨ । ਇਸ ਦਾ ਵੀਡੀਓ ਵੀ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਉਰਦੂ ‘ਚ ਸ਼ਾਇਰੀ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆ !
ਪ੍ਰਸ਼ੰਸਕਾਂ ਨੂੰ ਸਰਤਾਜ ਦੀ ਉਰਦੂ ਸ਼ਾਇਰੀ ਆਈ ਪਸੰਦ
ਪ੍ਰਸ਼ੰਸਕਾਂ ਨੂੰ ਸਤਿੰਦਰ ਸਰਤਾਜ ਦੀ ਉਰਦੂ ਸ਼ਾਇਰੀ ਕਾਫੀ ਪਸੰਦ ਆਈ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕ ਸਤਿੰਦਰ ਸਰਤਾਜ ਨੂੰ ਕੁਝ ਸਲਾਹਾਂ ਦਿੰਦੇ ਵੀ ਨਜ਼ਰ ਆਏ । ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਤਾਂ ਉਨ੍ਹਾਂ ਨੂੰ ਇਸ ਸ਼ਾਇਰਾਨਾ ਅੰਦਾਜ਼ ਦਾ ਜਵਾਬ ਸ਼ਾਇਰੀ ‘ਚ ਦਿੰਦੇ ਦਿਖਾਈ ਦਿੱਤੇ ।
_2e2ee4fe0a340c5763df2fec54525d1f_1280X720.webp)
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਏਕ ਬਾਰ ਸਰਤਾਜ ਸੁਨਨੇ ਲਗ ਜਾਓ ਤੋ ਐਸਾ ਲਗਤਾ ਹੈ ਕਿਸੀ ਔਰ ਕੋ ਸੁਣਨਾ ‘ਜੁਰਮ ਹੈ’। ਇੱਕ ਹੋਰ ਨੇ ਲਿਖਿਆ ਕਿ ‘ਜਾਨਤੇ ਹੈਂ ਫਿਰ ਕੋਈ ਇਮਦਾਦ ਨਾ ਹੋ ਪਾਏਗੀ।
_6ed5a6b5dbdf3e004f3a8d572141f4e8_1280X720.webp)
ਹਿਜ਼ਰ ਸੇ ਵੀਰਾਨ ਰੂਹ ਅਬਾਦ ਨਾ ਹੋ ਪਾਏਗੀ। ਗੈਰ ਮੁਮਕਿਨ ਹੈ ਅਗਰ ਤੀਮਾਰਦਾਰੀ, ਆਪਸੇ ਇਸ਼ਕ ਸੇ ਸਰਤਾਜ ਫਿਰ ਬੀਮਾਰ ਕਰਨਾ ਜੁਰਮ ਹੈ’। ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ‘ਉਰਦੂ ਵੀ ਸਿੱਖਣੀ ਪਵੇਗੀ ਤਾਂ ਸਿੱਖਾਂਗੇ। ਸਰਤਾਜ ਸਾਬ ਨੂੰ ਜ਼ਰੂਰ ਸੁਣਾਂਗੇ’।
ਬੀਤੇ ਦਿਨ ਗਲੋਬਲ ਐਂਟਰਟੇਨਰ ਦਾ ਮਿਲਿਆ ਅਵਾਰਡ
ਦੱਸ ਦਈਏ ਕਿ ਸਤਿੰਦਰ ਸਰਤਾਜ ਨੂੰ ਬੀਤੇ ਦਿਨ ਗਲੋਬਲ ਐਂਟਰਟੇਨਰ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ । ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਉਰਦੂ ਸ਼ਾਇਰੀ ਦਾ ਵੀਡੀਓ ਜਾਰੀ ਕੀਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
