Karan Johar: ਬ੍ਰਿਟਿਸ਼ ਪਾਰਲੀਮੈਂਟ 'ਚ ਕਰਨ ਜੌਹਰ ਨੂੰ ਕੀਤਾ ਗਿਆ ਸਨਮਾਨਿਤ, ਜਾਣੋ ਕੀ ਹੈ ਵਜ੍ਹਾ?

ਬਾਲੀਵੁੱਡ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾਵਾਂ 'ਚੋਂ ਇਕ ਕਰਨ ਜੌਹਰ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਸੰਸਦ ਵਿੱਚ ਸਨਮਾਨਿਤ ਕੀਤਾ ਗਿਆ ਹੈ। ਉਹ ਪਿਛਲੇ 25 ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹਨ।

By  Pushp Raj June 21st 2023 06:31 PM

Karan Johar Honoured By British Parliament:  ਕਰਨ ਜੌਹਰ ਦਾ ਨਾਂ ਬਾਲੀਵੁੱਡ ਦੇ ਵੱਡੇ ਫਿਲਮ ਨਿਰਮਾਤਾਵਾਂ 'ਚ ਆਉਂਦਾ ਹੈ ਕਰਨ ਨੇ ਸਾਲ 1998 ਵਿੱਚ ਰਿਲੀਜ਼ ਹੋਈ ਫ਼ਿਲਮ 'ਕੁਛ ਕੁਛ ਹੋਤਾ ਹੈ' ਦੇ  ਨਾਲ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕਈ ਸ਼ਾਨਦਾਰ ਤੇ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ।


ਇਸ ਸਾਲ ਕਰਨ ਜੌਹਰ ਨੇ ਫ਼ਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੇ 25 ਸਾਲ ਪੂਰੇ ਕਰ ਲਏ ਹਨ। ਇਸ ਦੌਰਾਨ ਉਨ੍ਹਾਂ ਨੂੰ ਵੱਡਾ ਸਨਮਾਨ ਮਿਲਿਆ ਹੈ। ਅਸਲ 'ਚ ਕਰਨ ਜੌਹਰ ਨੂੰ ਬ੍ਰਿਟਿਸ਼ ਸੰਸਦ 'ਚ ਸਨਮਾਨਿਤ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਖ਼ੁਦ ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

ਕਰਨ ਜੌਹਰ ਨੇ ਤਸਵੀਰਾਂ ਕੀਤੀਆਂ  ਸ਼ੇਅਰ 

ਕਰਨ ਜੌਹਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹੱਥ 'ਚ ਸਰਟੀਫਿਕੇਟ ਫੜੇ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਅੱਜ ਦਾ ਦਿਨ ਬਹੁਤ ਖਾਸ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਅਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ ਕਿ ਮੈਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਗਿਆ ਹੈ।"

View this post on Instagram

A post shared by Karan Johar (@karanjohar)


ਤੁਹਾਨੂੰ ਦੱਸ ਦੇਈਏ ਕਿ ਇਹ ਸਨਮਾਨ ਕਰਨ ਜੌਹਰ ਨੂੰ ਸਿਨੇਮਾ ਦੀ ਦੁਨੀਆ ਵਿੱਚ 25 ਸਾਲ ਦੇ ਯੋਗਦਾਨ ਲਈ ਦਿੱਤਾ ਗਿਆ ਹੈ। ਕਰਨ ਨੇ ਲਿਖਿਆ, "ਅਸੀਂ ਇੱਕ ਫਿਲਮ ਨਿਰਮਾਤਾ ਵਜੋਂ ਆਪਣੇ 25 ਸਾਲ ਦਾ ਜਸ਼ਨ ਮਨਾਇਆ।" ਕਰਨ ਨੇ ਕਿਹਾ ਕਿ ਇਹ ਉਨ੍ਹਾਂ ਦਿਨਾਂ ਵਿੱਚੋਂ ਇੱਕ ਹੈ ਜਦੋਂ ਕੋਈ ਮਹਿਸੂਸ ਕਰਦਾ ਹੈ ਕਿ ਸੁਫਨੇ ਸਾਕਾਰ ਹੁੰਦੇ ਹਨ। ਉਨ੍ਹਾਂ 25 ਸਾਲਾਂ ਦੇ ਇਸ ਸਫ਼ਰ ਵਿੱਚ ਮਿਲੇ ਪਿਆਰ ਲਈ ਸਾਰਿਆਂ ਦਾ ਧੰਨਵਾਦ ਕੀਤਾ। 

 ਦੱਸ ਦੇਈਏ ਕਿ 1998 'ਚ ਆਈ ਫ਼ਿਲਮ 'ਕੁਛ ਕੁਛ ਹੋਤਾ ਹੈ' ਵਿੱਚ ਸ਼ਾਹਰੁਖ ਖ਼ਾਨ, ਕਾਜੋਲ, ਰਾਣੀ ਮੁਖਰਜੀ ਅਤੇ ਸਲਮਾਨ ਖ਼ਾਨ ਵਰਗੇ ਬਾਲੀਵੁੱਡ ਦੇ ਦਿੱਗਜ਼ ਸਿਤਾਰੇ ਨਜ਼ਰ ਆਏ ਸਨ। ਲੋਕਾਂ ਨੇ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਹੈ। 


ਹੋਰ ਪੜ੍ਹੋ: It’s a BOY! 'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਘਰ ਆਇਆ ਨਿੱਕਾ ਮਹਿਮਾਨ, ਬੇਟੇ ਦੇ ਜਨਮ 'ਤੇ ਖੁਸ਼ੀ 'ਚ ਝੂਮਿਆ ਪਰਿਵਾਰ

ਫਿਲਹਾਲ ਕਰਨ ਜੌਹਰ ਆਪਣੀ ਆਉਣ ਵਾਲੀ ਫ਼ਿਲਮ ਰੌਕੀ ਅਤੇ ਰਾਣੀ ਕੀ ਪ੍ਰੇਮ ਕਹਾਣੀ ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਦਾ ਟੀਜ਼ਰ 20 ਜੂਨ ਨੂੰ ਰਿਲੀਜ਼ ਹੋਇਆ ਹੈ। ਫ਼ਿਲਮ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ 'ਚ ਹਨ। ਇਹ ਫ਼ਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Related Post