It’s a BOY! 'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਘਰ ਆਇਆ ਨਿੱਕਾ ਮਹਿਮਾਨ, ਬੇਟੇ ਦੇ ਜਨਮ 'ਤੇ ਖੁਸ਼ੀ 'ਚ ਝੂਮਿਆ ਪਰਿਵਾਰ
'ਸਸੁਰਾਲ ਸਿਮਰ ਕਾ' ਫੇਮ ਟੀਵੀ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਾਲ ਹੀ ਵਿੱਚ ਇਹ ਜੋੜਾ ਮਾਤਾ-ਪਿਤਾ ਬਣ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦੀਪਿਕਾ ਕੱਕੜ ਦੇ ਪਤੀ ਤੇ ਅਦਾਕਾਰ ਸ਼ੋਇਬ ਇਬ੍ਰਾਹਿਮ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਹੈ।
It’s a BOY! 'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਘਰ ਆਇਆ ਨਿੱਕਾ ਮਹਿਮਾਨ, ਬੇਟੇ ਦੇ ਜਨਮ 'ਤੇ ਖੁਸ਼ੀ 'ਚ ਝੂਮਿਆ ਪਰਿਵਾਰ
Dipika Kakar and Shoaib Ibrahim Welcomes Baby Boy : 'ਸਸੁਰਾਲ ਸਿਮਰ ਕਾ' ਫੇਮ ਟੀਵੀ ਦਾ ਸਟਾਰ ਕਪਲ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਦੇ ਘਰ ਨਿੱਕਾ ਮਹਿਮਾਨ ਆ ਗਿਆ ਹੈ। ਇਹ ਕਪਲ ਦੋਵੇਂ ਮਾਤਾ-ਪਿਤਾ ਬਣ ਗਏ ਹਨ। ਅਦਾਕਾਰਾ ਨੇ ਖ਼ੁਦ ਇੱਕ ਆਫੀਸ਼ੀਅਲ ਪੋਸਟ ਰਾਹੀਂ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।

ਸ਼ੋਇਬ ਤੇ ਦੀਪਿਕਾ ਕੱਕੜ ਦੇ ਘਰ ਇੱਕ ਨਿੱਕੇ ਮਹਿਮਾਨ ਨੇ ਜਨਮ ਲਿਆ ਹੈ। 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਦੀਪਿਕਾ ਕੱਕੜ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਡਿਲੀਵਰੀ ਦੀ ਅਪਡੇਟ ਵੀ ਦਿੱਤੀ ਹੈ। ਦੱਸ ਦੇਈਏ ਕਿ ਬੇਟੇ ਦੀ ਡਿਲੀਵਰੀ ਅਤੇ ਜਨਮ ਤੋਂ ਬਾਅਦ ਦੀਪਿਕਾ ਕੱਕੜ ਤੇ ਉਨ੍ਹਾਂ ਦੇ ਪਤੀ ਦੋਹਾਂ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ।
ਦੀਪਿਕਾ ਕੱਕੜ ਅਤੇ ਸ਼ੋਇਬ ਇਬਰਾਹਿਮ ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਡਿਲੀਵਰੀ 'ਤੇ ਅਪਡੇਟ ਦਿੱਤੀ ਹੈ। ਉਨ੍ਹਾਂ ਲਿਖਿਆ, 'ਅਲਹਾਮਦੁਲਿਲਾਹ, ਅੱਜ 21 ਜੂਨ 2023 ਦੀ ਸਵੇਰ ਸਾਡੇ ਘਰ ਬੇਟੇ ਨੇ ਜਨਮ ਲਿਆ। ਇਹ ਸਮੇਂ ਤੋਂ ਪਹਿਲਾਂ ਡਿਲੀਵਰੀ ਹੈ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਬਸ ਦੁਆ ਕਰਦੇ ਰਹੋ ਅਤੇ ਸਾਨੂੰ ਅਸੀਸਾਂ ਦਿੰਦੇ ਰਹੋ।'
ਫੈਨਜ਼ ਦੇ ਰਹੇ ਵਧਾਈ
ਸ਼ੋਇਬ ਅਤੇ ਦੀਪਿਕਾ ਦੇ ਮਾਤਾ-ਪਿਤਾ ਬਨਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਤੁਸੀਂ ਜਾਣਦੇ ਹੋ, 'ਦੀਪਿਕਾ ਕੀ ਦੁਨੀਆ' ਯੂਟਿਊਬ ਵੀਲੌਗ ਦੇ ਜ਼ਰੀਏ, ਦੀਪਿਕਾ ਆਪਣੀ ਸਿਹਤ ਬਾਰੇ ਅਪਡੇਟ ਅਤੇ ਗਰਭ ਅਵਸਥਾ ਬਾਰੇ ਲਗਾਤਾਰ ਜਾਣਕਾਰੀ ਦਿੰਦੀ ਰਹੀ ਹੈ। ਦੀਪਿਕਾ ਨੇ ਆਪਣੇ ਵੀਲੌਗ 'ਚ ਦੱਸਿਆ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਜੁਲਾਈ ਦੇ ਤੀਜੇ ਜਾਂ ਚੌਥੇ ਹਫਤੇ ਦੀ ਤਰੀਕ ਦਿੱਤੀ ਹੈ, ਜਦੋਂਕਿ ਉਨ੍ਹਾਂ ਦੇ ਬੱਚੇ ਦਾ ਜਨਮ ਸਮਾਂ ਤੋਂ ਪਹਿਲਾਂ ਹੋਇਆ ਹੈ।
ਦੀਪਿਕਾ ਕੱਕੜ ਨੇ ਜਨਵਰੀ 2023 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਪਤੀ ਸ਼ੋਇਬ ਇਬ੍ਰਾਹਿਮ ਨਾਲ ਫੋਟੋਸ਼ੂਟ ਸ਼ੇਅਰ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
