ਅਫਰੀਕਾ ‘ਚ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਕਰੀਨਾ ਕਪੂਰ, ਜੰਗਲ ‘ਚ ਸਫਾਰੀ ਦਾ ਮਜ਼ਾ ਲੈਂਦੀ ਆਈ ਨਜ਼ਰ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਉਂਝ ਤਾਂ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੀ ਰਹਿੰਦੀ ਹੈ, ਪਰ ਉਸ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਘੁੰਮਣ ਦੇ ਲਈ ਵਿਦੇਸ਼ ਦਾ ਰੁਖ ਕਰ ਲੈਂਦੀ ਹੈ ।

By  Shaminder March 21st 2023 05:15 PM

ਕਰੀਨਾ ਕਪੂਰ (Kareena Kapoor Khan) ਅਫਰੀਕਾ ‘ਚ ਪਰਿਵਾਰ ਦੇ ਨਾਲ ਵੈਕੇਸ਼ਨ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਖੂਬ ਮਜ਼ੇ ਕਰ ਰਹੀ ਹੈ ।


ਹੋਰ ਪੜ੍ਹੋ : ਕੈਂਸਰ ਤੋਂ ਬਾਅਦ ਅਦਾਕਾਰਾ ਕਿਰਣ ਖੇਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ , ਟਵੀਟ ਕਰਕੇ ਦਿੱਤੀ ਜਾਣਕਾਰੀ

ਕਰੀਨਾ ਕਪੂਰ ਨੇ ਖੁਦ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਜੰਗਲ ‘ਚ ਨਜ਼ਰ ਆ ਰਹੀ ਹੈ । ਕਰੀਨਾ ਨੇ ਇੱਕ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਸ਼ੇਰ ਦੇ ਸਾਹਮਣੇ ਨਜ਼ਰ ਆ ਰਹੀ ਹੈ । 


ਸੈਫ ਅਲੀ ਖ਼ਾਨ ਵੀ ਟਸ਼ਨ ‘ਚ ਆਏ ਨਜ਼ਰ 

ਇਨ੍ਹਾਂ ਤਸਵੀਰਾਂ ਦੇ ਨਾਲ ਹੀ ਕਰੀਨਾ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸੈਫ ਅਲੀ ਖ਼ਾਨ ਦੀ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਤਸਵੀਰ ‘ਚ ਉਹ ਪੂਰੀ ਤਰ੍ਹਾਂ ਕਲੀਨ ਸ਼ੇਵ ਦਿਖਾਈ ਦੇ ਰਹੇ ਹਨ । 


ਕਰੀਨਾ ਕਪੂਰ ਪਰਿਵਾਰ ਨਾਲ ਅਕਸਰ ਪਰਿਵਾਰ ਨਾਲ ਜਾਂਦੀ ਹੈ ਘੁੰਮਣ

 ਕਰੀਨਾ ਕਪੂਰ ਅਕਸਰ ਪਰਿਵਾਰ ਨਾਲ ਘੁੰਮਣ ਦੇ ਬਹਾਨੇ ਭਾਲਦੀ ਰਹਿੰਦੀ ਹੈ । ਉਸ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਘੁੰਮਣ ਦੇ ਲਈ ਵਿਦੇਸ਼ ਦਾ ਰੁਖ ਕਰਦੀ ਹੋਈ ਨਜ਼ਰ ਆਉਂਦੀ  ਹੈ । ਸੋਸ਼ਲ ਮੀਡੀਆ ‘ਤੇ ਵੀ ਉਹ ਅਕਸਰ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਕਰੀਨਾ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੇ ਦੋ ਬੱਚੇ ਹਨ । ਤੈਮੂਰ ਅਤੇ ਜੇਹ ਅਲੀ ਖ਼ਾਨ। 






Related Post