ਕੈਂਸਰ ਤੋਂ ਬਾਅਦ ਅਦਾਕਾਰਾ ਕਿਰਣ ਖੇਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ , ਟਵੀਟ ਕਰਕੇ ਦਿੱਤੀ ਜਾਣਕਾਰੀ
ਕੋਰੋਨਾ ਵਾਇਰਸ ਦੇਸ਼ ‘ਚ ਮੁੜ ਤੋਂ ਪੈਰ ਪਸਾਰਨ ਲੱਗ ਪਿਆ ਹੈ । ਅਦਾਕਾਰਾ ਕਿਰਣ ਖੇਰ ਨੂੰ ਵੀ ਇਸ ਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ ।
ਕੈਂਸਰ ਤੋਂ ਬਾਅਦ ਅਦਾਕਾਰਾ ਕਿਰਣ ਖੇਰ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ , ਟਵੀਟ ਕਰਕੇ ਦਿੱਤੀ ਜਾਣਕਾਰੀ
ਅਦਾਕਾਰਾ ਅਤੇ ਬੀਜੇਪੀ ਆਗੂ ਕਿਰਣ ਖੇਰ (Kirron Kher) ਨਾਲ ਸਬੰਧਤ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਅਦਾਕਾਰਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਹ ਕੋਰੋਨਾ ਦੀ ਲਪੇਟ ‘ਚ ਆ ਚੁੱਕੀ ਹੈ ਅਤੇ ਜੋ ਵੀ ਉਸ ਦੇ ਸੰਪਰਕ ‘ਚ ਆਏ ਹਨ ਉਹ ਆਪਣਾ ਟੈਸਟ ਕਰਵਾ ਲੈਣ।
ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ
ਕੋਰੋਨਾ ਵਾਇਰਸ ਮੁੜ ਤੋਂ ਪਸਾਰਨ ਲੱਗਿਆ ਪੈਰ
ਕੋਰੋਨਾ ਵਾਇਰਸ ਇੱਕ ਵਾਰ ਮੁੜ ਤੋਂ ਪੈਰ ਪਸਾਰਨ ਲੱਗਿਆ ਹੈ । ਹੁਣ ਤੱਕ ਦੇਸ਼ ‘ਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਲੋਕਾਂ ‘ਚ ਇਸ ਵਾਇਰਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡਰ ਪਾਇਆ ਜਾ ਰਿਹਾ ਹੈ । ਕਿਉਂਕਿ ਇਸ ਬੀਮਾਰੀ ਨੇ ਦੁਨੀਆ ਭਰ ‘ਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ।

2021‘ਚ ਕਿਰਣ ਖੇਰ ਨੂੰ ਬਲੱਡ ਕੈਂਸਰ ਦਾ ਲੱਗਿਆ ਸੀ ਪਤਾ
ਅਦਾਕਾਰਾ ਕਿਰਣ ਖੇਰ ਨੂੰ 2021 ‘ਚ ਮਲਟੀਪਲ ਮਾਇਲਮਾ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਦਾ ਪਤਾ ਲੱਗਿਆ ਸੀ । ਇਸ ਦਾ ਖੁਲਾਸਾ ਕਿਰਣ ਖੇਰ ਦੇ ਪਤੀ ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਕੀਤਾ ਸੀ ।

ਸਕਰੀਨ ਤੋਂ ਕਰੀਬ ਇੱਕ ਸਾਲ ਦੂਰ ਰਹਿਣ ਤੋਂ ਬਾਅਦ ਅਦਾਕਾਰਾ ਨੇ ਆਪਣੀ ਇਸ ਬੀਮਾਰੀ ਦਾ ਇਲਾਜ ਕਰਵਾਇਆ ਅਤੇ ਪਿਛਲੇ ਸਾਲ ਉਨ੍ਹਾਂ ਨੇ ਰਿਆਲਟੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ’ ‘ਚ ਜੱਜ ਦੇ ਤੌਰ ‘ਤੇ ਵਾਪਸੀ ਕੀਤੀ ਸੀ । ਅਨੁਪਮ ਖੇਰ ਦੇ ਨਾਲ ਕਿਰਣ ਨੇ ਦੂਜਾ ਵਿਆਹ ਕਰਵਾਇਆ ਸੀ । ਦੋਵਾਂ ਦਾ ਇੱਕ ਪੁੱਤਰ ਹੈ ।
I have tested positive for Covid. So anyone who has come in contact with me please get yourself tested.
— Kirron Kher (@KirronKherBJP) March 20, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
