ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ

ਜੈਜ਼ੀ ਬੀ ਦਾ ਸਬੰਧ ਦੁਆਬੇ ਦੇ ਨਾਲ ਹੈ ਅਤੇ ਬਹੁਤ ਹੀ ਘੱਟ ਉਮਰ ‘ਚ ਉਹ ਵਿਦੇਸ਼ ‘ਚ ਸੈਟਲ ਹੋ ਗਏ ਸਨ । ਪਰ ਪੰਜਾਬ ਦੇ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਛਿਪਿਆ ਨਹੀਂ ਹੈ । ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ ‘ਚ ਪਹੁੰਚਾਇਆ ਹੈ ।

Reported by: PTC Punjabi Desk | Edited by: Shaminder  |  March 21st 2023 09:38 AM |  Updated: March 21st 2023 09:45 AM

ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ

ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਧੀ ਉੇਨ੍ਹਾਂ ਨੂੰ ਗੀਤ ‘ਰੈਂਬੋ’ ਸੁਨਾਉਣ ਦੇ ਲਈ ਕਹਿ ਰਹੀ ਹੈ । ਇਹ ਗੀਤ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਸਾਰਾ ਅਲੀ ਖ਼ਾਨ ਨੇ ਕੀਤਾ ‘ਕਿੱਸ’, ਦੋਵਾਂ ਦਾ ਮਜ਼ੇਦਾਰ ਵੀਡੀਓ ਹੋ ਰਿਹਾ ਵਾਇਰਲ

ਉਦੋਂ ਜੈਜ਼ੀ ਬੀ ਦੀ ਧੀ ਬਹੁਤ ਜ਼ਿਆਦਾ ਛੋਟੀ ਹੁੰਦੀ ਸੀ ਅਤੇ ਹੁਣ ਜਵਾਨ ਹੋ ਚੁੱਕੀ ਹੈ । ਇਸ ਗੀਤ ‘ਚ ਉਦੋਂ ਜੈਜ਼ੀ ਬੀ ਨੇ ਆਪਣੀ ਛੋਟੀ ਜਿਹੀ ਇਸ ਧੀ ਨੂੰ ਵੀ ਵਿਖਾਇਆ ਸੀ ।ਹੁਣ ਉਨ੍ਹਾਂ ਦੀ ਧੀ ਵੱਡੀ ਹੋ ਗਈ ਹੈ ਅਤੇ ਇੱਕ ਸਮਾਰੋਹ ਦੇ ਦੌਰਾਨ ਉਨ੍ਹਾਂ ਦੀ ਧੀ ਨੇ ਪਿਤਾ ਤੋਂ ਮੁੜ ਤੋਂ ਇਸ ਗੀਤ ਦੀ ਫਰਮਾਇਸ਼ ਕੀਤੀ ਹੈ । 

ਜੈਜ਼ੀ ਬੀ ਨੇ ਦਿੱਤੇ ਕਈ ਹਿੱਟ ਗੀਤ

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਪਰ ਇੱਥੇ ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਦੀ ਗੱਲ ਕਰੀਏ ਤਾਂ ‘ਨਾਗ ਸਾਂਭ ਲੈ ਜ਼ੁਲਫਾਂ ਦੇ’, ‘ਰੋਮੀਓ’, ‘ਦਿਲ ਲੁੱਟਿਆ’, ‘ਨਾਗ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । 

ਜੈਜ਼ੀ ਬੀ ਨੇ ਕੌਰ ਬੀ ਦੇ ਨਾਲ ਗਾਇਆ ਗੀਤ 

ਜੈਜ਼ੀ ਬੀ ਨੇ ਡਿਊਟ ਸੌਂਗ ਬਹੁਤ ਹੀ ਘੱਟ ਕੀਤੇ ਹਨ । ਉਨ੍ਹਾਂ ਨੇ ਕੌਰ ਬੀ ਦੇ ਨਾਲ ‘ਮਿੱਤਰਾਂ ਦੇ ਬੂਟ’ ਗਾਇਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network