ਕ੍ਰਿਤੀ ਖਰਬੰਦਾ (Kriti Kharbanda) ਅਤੇ ਪੁਲਕਿਤ ਸਮਰਾਟ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ । ਇਸ ਜੋੜੀ ਨੇ ਵਿਆਹ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਉਸ ਦੀਆਂ ਹੋਰ ਰਸਮਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ ।
/ptc-punjabi/media/media_files/NhahnWMUKZw2PzfYEeL3.jpg)
ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਭਰਾ ਭਾਬੀ ਨੂੰ ਵਿਦੇਸ਼ ਰਵਾਨਾ ਕਰਕੇ ਹੋਏ ਭਾਵੁਕ, ਵੀਡੀਓ ਹੋ ਰਿਹਾ ਵਾਇਰਲ
ਕ੍ਰਿਤੀ ਖਰਬੰਦਾ ਚੜ੍ਹੀ ਚੌਂਕੇ
ਵਿਆਹ ਤੋਂ ਬਾਅਦ ਕ੍ਰਿਤੀ ਖਰਬੰਦਾ ਦੀ ਚੌਂਕੇ ਚੜ੍ਹਨ ਦੀ ਰਸਮ ਕੀਤੀ ਗਈ । ਜਿਸ ‘ਚ ਉਸ ਨੇ ਮਿੱਠੇ ਤੌਰ ‘ਤੇ ਉਸ ਨੇ ਹਲਵਾ ਬਣਾਇਆ ।ਜਿਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੀ ਦਾਦੀ ਸੱਸ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ।
/ptc-punjabi/media/media_files/asWEiFz6AdKMheF8h7ea.jpg)
ਕ੍ਰਿਤੀ ਖਰਬੰਦਾ ਅਤੇ ਪੁਲਕਿਤ ਦੀ ਲਵ ਸਟੋਰੀ
ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦੀ ਲਵ ਸਟੋਰੀ ਇੱਕ ਫ਼ਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਇਸ ਜੋੜੀ ਨੇ ਲੰਮਾ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਆਖਿਰਕਾਰ ਇਹ ਜੋੜੀ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਈ ਸੀ ।
/ptc-punjabi/media/media_files/iVEldyz01fj3RiNFAjC6.jpg)
ਪੁਲਕਿਤ ਸਮਰਾਟ ਨੇ ਕੀਤਾ ਦੂਜਾ ਵਿਆਹ
ਪੁਲਕਿਤ ਸਮਰਾਟ ਨੇ ਕ੍ਰਿਤੀ ਦੇ ਨਾਲ ਦੂਜਾ ਵਿਆਹ ਕੀਤਾ ਹੈ । ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਦੀ ਮੂੰਹ ਬੋਲੀ ਭੈਣ ਦੇ ਨਾਲ ਵਿਆਹੇ ਸਨ । ਪਰ ਉਨ੍ਹਾਂ ਦਾ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲਿਆ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ ।
View this post on Instagram
ਪੁਲਕਿਤ ਸਮਰਾਟ ਦਾ ਵਰਕ ਫ੍ਰੰਟ
ਪੁਲਕਿਤ ਸਮਰਾਟ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫੁਕਰੇ,ਪਾਗਲਪੰਤੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਫ਼ਿਲਮ ਫੁਕਰੇ ਦੇ ਨਾਲ ਹੀ ਮਿਲੀ ਸੀ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ ‘ਚ ਹੀ ਰਹਿੰਦਾ ਹੈ । ਉਹ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ ।
View this post on Instagram