ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ

Written by  Shaminder   |  March 16th 2024 02:27 PM  |  Updated: March 16th 2024 02:28 PM

ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ

ਪੁਲਕਿਤ ਸਮਰਾਟ (Pulkit Samrat) ਅਤੇ ਕ੍ਰਿਤੀ ਖਰਬੰਦਾ (Kriti kharbanda) ਵਿਆਹ ਦੇ ਬੰਧਨ (Wedding Pics) ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਪੁਲਕਿਤ ਸਮਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਪੁਲਕਿਤ ਅੰਗੂਰੀ ਕਲਰ ਦੀ ਡਰੈੱਸ  ‘ਚ ਨਜ਼ਰ ਆ ਰਹੇ ਹਨ । ਜਦੋਂਕਿ ਕ੍ਰਿਤੀ ਨੇ ਪਿੰਕ ਕਲਰ ਦਾ ਲਹਿੰਗਾ ਇਸ ਖ਼ਾਸ ਮੌਕੇ ਦੇ ਲਈ ਪਹਿਨਿਆ ਸੀ। ਅਦਾਕਾਰਾ ਨੇ ਹੈਵੀ ਜਿਉਲਰੀ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।

 New wedd couple kriti and pulkit.jpg

ਹੋਰ ਪੜ੍ਹੋ : ਫ਼ਿਲਮ ‘ਸ਼ਾਇਰ’ ਦਾ ਗੀਤ ‘ਫੁੱਲ ਤੇ ਖੁਸ਼ਬੂ’ ਰਿਲੀਜ਼, ਫੈਨਸ ਨੂੰ ਪਸੰਦ ਆਇਆ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦਾ ਅੰਦਾਜ਼

ਪੁਲਕਿਤ ਨੇ ਤਸਵੀਰਾਂ ਦੇ ਨਾਲ ਖੂਬਸੂਰਤ ਕੈਪਸ਼ਨ ਲਿਖਿਆ 

ਪੁਲਕਿਤ ਆਪਣੇ ਵਿਆਹ ‘ਤੇ ਬੇਹੱਦ ਖੁਸ਼ ਦਿਖਾਈ ਦਿੱਤੇ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਕਵਿਤਾ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ । ਉਨ੍ਹਾਂ ਨੇ ਲਿਖਿਆ ‘ਗਹਿਰੇ ਨੀਲੇ ਅਕਾਸ਼ ਤੋਂ, ਸਵੇਰ ਦੀ ਤ੍ਰੇਲ ਨੂੰ। ਲੋ ਅਤੇ ਹਾਈ ਦੇ ਜ਼ਰੀਏ । ਇਹ ਸਿਰਫ਼ ਤੁਹਾਡੇ ‘ਤੇ ਹੈ। ਸ਼ੁਰੂ ਤੋਂ ਲੈ ਕੇ ਅੰਤ ਤੱਕ ।ਹੁਣ ਜਦੋਂ ਵੀ ਮੇਰਾ ਦਿਲ ਅਲੱਗ ਤਰ੍ਹਾਂ ਧੜਕਦਾ ਹੈ। ਇਹ ਤੂੰ ਹੀ ਹੋਣਾ ਹੈ’।

Kriti and pulkit 6778.jpgਫੈਨਸ ਨੇ ਨਵ-ਵਿਆਹੀ ਜੋੜੀ ਨੂੰ ਦਿੱਤੀ ਵਧਾਈ 

ਜਿਉੇਂ ਹੀ ਪੁਲਕਿਤ ਸਮਰਾਟ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਕ੍ਰਿਤੀ ਸੈਨਨ ਨੇ ਵੀ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਮੁਬਾਰਕਾਂ ਦਿੱਤੀਆਂ ।ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ। ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਰਕੁਲਪ੍ਰੀਤ ਨੇ ਵੀ ਕ੍ਰਿਤੀ ਅਤੇ ਪੁਲਕਿਤ ਨੂੰ ਮੁਬਾਰਕਾਂ ਦਿੱਤੀਆਂ ਹਨ। 

 ਪਹਿਲਾਂ ਵੀ ਪੁਲਕਿਤ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ 

ਇਸ ਤੋਂ ਪਹਿਲਾਂ ਵੀ ਪੁਲਕਿਤ ਸਮਰਾਟ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ।ਜਿਸ ‘ਚ ਉਹ ਵਿੰਟੇਜ ਕਾਰ ‘ਚ ਬਰਾਤ ਲੈ ਕੇ ਵੈਨਿਊ ਵਾਲੀ ਥਾਂ ‘ਤੇ ਪਹੁੰਚਿਆ ਸੀ । ਦੱਸ ਦਈਏ ਕਿ ਦੋਨਾਂ ਨੇ ਮਾਨੇਸਰ ਸਥਿਤ ਵੱਡੇ ਹੋਟਲ ‘ਚ ਵਿਆਹ ਕਰਵਾਇਆ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network