ਇਹ ਹੈ ਉਰਫੀ ਜਾਵੇਦ ਦਾ ਮੇਲ ਵਰਜਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਮੁੰਡੇ ਦੇ ਵੀਡੀਓ

ਅੱਜ ਕੱਲ੍ਹ ਸ਼ੌਹਰਤ ਪਾਉਣ ਦੇ ਲਈ ਕੁਝ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ। ਉਰਫੀ ਜਾਵੇਦ ਜਿੱਥੇ ਆਪਣੀ ਅਜੀਬੋ ਗਰੀਬ ਡਰੈੱਸ ਲਈ ਸੁਰਖੀਆਂ ‘ਚ ਰਹਿੰਦੀ ਹੈ । ਉੱਥੇ ਹੀ ਇੱਕ ਮੁੰਡੇ ਦੇ ਵੀਡੀਓ ਵੀ ਵਾਇਰਲ ਹੋ ਰਹੇ ਹਨ । ਜਿਨ੍ਹਾਂ ਨੂੰ ਲੋਕ ਉਰਫੀ ਦਾ ਮੇਲ ਵਰਜਨ ਕਹਿ ਰਹੇ ਹਨ।

By  Shaminder March 19th 2023 06:00 AM

ਉਰਫੀ ਜਾਵੇਦ (Uorfi Javed)ਆਪਣੀ ਅਜੀਬੋ ਗਰੀਬ ਡਰੈਸਿੰਗ ਸੈਂਸ ਦੇ ਲਈ ਜਾਣੀ ਜਾਂਦੀ ਹੈ ।ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਆਪਣੀ ਅਜੀਬ ਗਰੀਬ ਡ੍ਰੈੱਸ ਦੇ ਕਾਰਨ ਉਸ ਨੂੰ ਕਈ ਵਾਰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।ਪਰ ਅੱਜ ਅਸੀਂ ਇੱਥੇ ਉਰਫੀ ਜਾਵੇਦ ਨਹੀਂ ਬਲਕਿ ਉਸ ਦੇ ਮੇਲ ਵਰਜਨ ਬਾਰੇ ਗੱਲ ਕਰ ਰਹੇ ਹਾਂ ।


ਹੋਰ ਪੜ੍ਹੋ  : ਲਾਈਵ ਕੰਸਰਟ ਦੇ ਦੌਰਾਨ ਐੱਮ ਸੀ ਸਟੈਨ ਦੇ ਨਾਲ ਕੁੱਟਮਾਰ, ਫੈਨਸ ਨੇ ਕਿਹਾ ‘ਹੁਣ ਹੱਥ ਤਾਂ ਲਗਾ ਕੇ ਦਿਖਾਓ’

 ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ 

ਇਸ ਮੁੰਡੇ ਨੇ ਉਰਫੀ ਦੇ ਫੈਸ਼ਨ ਦੀ ਨਕਲ ਕੀਤੀ ਹੈ । ਇਹ ਸ਼ਖਸ ਉਰਫੀ ਦੇ ਵਾਂਗ ਹੀ ਕਦੇ ਸਰੀਰ ‘ਤੇ ਬਰਤਨ ਬੰਨੀ ਦਿਖਾਈ ਦੇ ਰਿਹਾ ਹੈ ਅਤੇ ਕਦੇ ਸਬਜ਼ੀਆਂ ਅਤੇ ਬੋਤਲਾਂ ਦੇ ਨਾਲ ਖੁਦ ਨੂੰ ਢੱਕਦਾ ਹੋਇਆ ਨਜ਼ਰ ਆ ਰਿਹਾ ਹੈ । 


ਲੋਕ ਦੱਸ ਰਹੇ ਉਰਫੀ ਦਾ ਮੇਲ ਵਰਜਨ

ਲੋਕ ਇਸ ਮੁੰਡੇ ਦੇ ਵੀਡੀਓਜ਼ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ਤੇ ਇਸ ਨੂੰ ਉਰਫੀ ਜਾਵੇਦ ਦਾ ਮੇਲ ਵਰਜਨ ਦੱਸ ਰਹੇ ਹਨ । ਕਿਉਂਕਿ ਇਸ ਦੀਆਂ ਹਰਕਤਾਂ ਵੀ ਉਰਫੀ ਦੇ ਨਾਲ ਮੇਲ ਖਾਂਦੀਆਂ ਹਨ । ਇੱਕ ਵੀਡੀਓ ‘ਚ ਇਹ ਸ਼ਖਸ ਕੁਰਸੀ ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।


ਜਦੋਂਕਿ ਇੱਕ ਹੋਰ ਵੀਡੀਓ ‘ਚ ਬੈਲੇ ਡਾਂਸ ਕਰ ਰਿਹਾ ਹੈ । ਜਦੋਂਕਿ ਇੱਕ ਹੋਰ ਵੀਡੀਓ ‘ਚ ਇਹ ਸ਼ਖਸ ਖੁਦ ਨੂੰ ਲਾਲ ਮਿਰਚਾਂ ਦੇ ਨਾਲ ਢੱਕਦਾ ਹੋਇਆ ਦਿਖਾਈ ਦੇ ਰਿਹਾ ਹੈ ।ਇਸ ਸ਼ਖਸ ਦੇ ਵੀਡੀਓਜ਼ ਵੇਖ ਲੋਕ ਵੀ ਖੂਬ ਮਜ਼ੇ ਲੈ ਰਹੇ ਹਨ ਅਤੇ ਕਮੈਂਟਸ ਕਰ ਰਹੇ ਹਨ ।  



Related Post