ਲਾਈਵ ਕੰਸਰਟ ਦੇ ਦੌਰਾਨ ਐੱਮ ਸੀ ਸਟੈਨ ਦੇ ਨਾਲ ਕੁੱਟਮਾਰ, ਫੈਨਸ ਨੇ ਕਿਹਾ ‘ਹੁਣ ਹੱਥ ਤਾਂ ਲਗਾ ਕੇ ਦਿਖਾਓ’
ਐੱਮ ਸੀ ਸਟੈਨ ‘ਤੇ ਲਾਈਵ ਕੰਸਰਟ ਦੇ ਦੌਰਾਨ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਤੋਂ ਬਾਅਦ ਗਾਇਕ ਨੂੰ ਆਪਣਾ ਸ਼ੋਅ ਕੈਂਸਲ ਕਰਨਾ ਪਿਆ ਹੈ ।ਐੱਮ ਸੀ ਸਟੈਨ ਦੇ ਨਾਲ ਹੋਏ ਇਸ ਵਾਕਏ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ ਅਤੇ ਉਸ ਦੇ ਫੈਨਸ ਵੀ ਗੁੱਸਾ ਜ਼ਾਹਿਰ ਕਰ ਰਹੇ ਹਨ
ਹੋਰ ਪੜ੍ਹੋ : ਪ੍ਰੈਗਨੇਂਸੀ ਦੌਰਾਨ ਖੂਬ ਇਨਜੁਆਏ ਕਰ ਰਹੀ ਦ੍ਰਿਸ਼ਟੀ ਗਰੇਵਾਲ, ਵੇਖੋ ਵੀਡੀਓ
ਟਵਿੱਟਰ ‘ਤੇ ਪਬਲਿਕ ਸਟੈਂਡ ਵਿੱਦ ਐੱਮ ਸੀ ਸਟੈਨ ਕਰ ਰਿਹਾ ਟ੍ਰੈਂਡ
ਇਸ ਘਟਨਾ ਤੋਂ ਬਾਅਦ ਟਵਿੱਟਰ ‘ਤੇ ਪਬਲਿਕ ਸਟੈਂਡ ਵਿੱਦ ਐੱਮ ਸੀ ਸਟੈਨ ਟਰੈਂਡ ਕਰ ਰਿਹਾ ਹੈ । ਮੀਡੀਆ ਰਿਪੋਰਟਸ ਮੁਤਾਬਕ ਰੈਪਰ ਹਾਲ ਹੀ ‘ਚ ਇੰਦੌਰ ‘ਚ ਲਾਈਵ ਕੰਸਰਟ ਕਰਨ ਦੇ ਲਈ ਪਹੁੰਚਿਆ ਸੀ । ਜਿੱਥੇ ਕੁਝ ਲੋਕਾਂ ਦੇ ਵੱਲੋਂ ਏਨਾਂ ਕੁ ਹੰਗਾਮਾ ਕੀਤਾ ਗਿਆ ਕਿ ਉਸ ਨੂੰ ਆਪਣੇ ਕੰਸਰਟ ਕੈਂਸਲ ਕਰਨਾ ਪਿਆ ।ਦੱਸਿਆ ਜਾ ਰਿਹਾ ਹੈ ਕਿ ਰੈਪਰ ਦੇ ਨਾਲ ਸਟੇਜ ‘ਤੇ ਹੱਥੋਪਾਈ ਵੀ ਕੀਤੀ ਗਈ ਹੈ ।
ਐੱਮ ਸੀ ਸਟੈਨ ਦੇਸ਼ ਭਰ ‘ਚ ਕਰ ਰਿਹਾ ਲਾਈਵ ਕੰਸਰਟ
ਦੱਸ ਦਈਏ ਕਿ ਐੱਮ ਸੀ ਸਟੈਨ ਦੇਸ਼ ਭਰ ‘ਚ ਆਪਣੇ ਲਾਈਵ ਕੰਸਰਟ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਉਸ ਦਾ 17ਮਾਰਚ ਨੂੰ ਇੰਦੌਰ ‘ਚ ਲਾਈਵ ਸ਼ੋਅ ਸੀ । ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਇਸ ਲਈ ਟਿਕਟ ਬੁੱਕ ਕੀਤੇ ਸਨ ।
ਪਰ ਕੁਝ ਲੋਕਾਂ ਦਾ ਇਲਜ਼ਾਮ ਸੀ ਕਿ ਰੈਪਰ ਆਪਣੇ ਗੀਤਾਂ ‘ਚ ਗਾਲਾਂ ਅਤੇ ਔਰਤਾਂ ਨੂੰ ਲੈ ਕੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ । ਜਿਸ ਤੋਂ ਬਾਅਦ ਇਹ ਹੰਗਾਮਾ ਕੀਤਾ ਗਿਆ ਹੈ ।
Stan ki public ke hote hue stan ko koi touch bhi nhi kr skta
— MC Stan (@mcstanarmy86) March 17, 2023
PUBLIC STANDS WITH MC STAN pic.twitter.com/TvK1aSZYDS
- PTC PUNJABI