ਧਰਮਿੰਦਰ, ਸ਼ਹਿਨਾਜ਼ ਗਿੱਲ, ਗਿੱਪੀ ਗਰੇਵਾਲ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਈਰਾ ਖ਼ਾਨ ਦੀ ਰਿਸੈਪਸ਼ਨ ਪਾਰਟੀ ‘ਚ ਕੀਤੀ ਸ਼ਿਰਕਤ, ਤਸਵੀਰਾਂ ਹੋ ਰਹੀਆਂ ਵਾਇਰਲ
ਆਮਿਰ ਖ਼ਾਨ ਦੀ ਧੀ ਈਰਾ ਖਾਨ (Ira Khan) ਅਤੇ ਨੁਪੂਰ ਸ਼ਿਖਰੇ ਨੇ ਵਿਆਹ (Ira Khan Wedding) ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਜੋੜੀ ਦੇ ਵੱਲੋਂ ਰਿਸੈਪਸ਼ਨ ਪਾਰਟੀ ਦਿੱਤੀ ਗਈ । ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । 13 ਜਨਵਰੀ ਦੀ ਸ਼ਾਮ ਨੂੰ ਦੋਵਾਂ ਦੀ ਰਿਸੈਪਸ਼ਨ ਪਾਰਟੀ ਹੋਈ । ਜਿਸ ‘ਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ, ਰਣਬੀਰ ਕਪੂਰ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਗਿੱਪੀ ਗਰੇਵਾਲ ਵੀ ਇਸ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਸਨ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/mhWIAnPEGUvmtRuq563Z.jpg)
ਹੋਰ ਪੜ੍ਹੋ : ਸੁਖਨ ਵਰਮਾ ਨੇ ਵਿਆਹ ਤੋਂ ਬਾਅਦ ਮਨਾਈ ਪਤਨੀ ਨਾਲ ਪਹਿਲੀ ਲੋਹੜੀ, ਹਰਭਜਨ ਸਿੰਘ ਨੇ ਪਰਿਵਾਰ ਨਾਲ ਮਨਾਈ ਲੋਹੜੀ
ਸ਼ਹਿਨਾਜ਼ ਗਿੱਲ ਨੇ ਵੀ ਕੀਤੀ ਸ਼ਿਰਕਤ
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਵੀ ਇਸ ਪਾਰਟੀ ‘ਚ ਸ਼ਿਰਕਤ ਕੀਤੀ ਅਤੇ ਸ਼ਹਿਨਾਜ਼ ਗਿੱਲ ਦੇ ਸਟਾਈਲ ਅਤੇ ਪਹਿਰਾਵੇ ਦੀ ਵੀ ਖੂਬ ਚਰਚਾ ਹੋਈ। ਸ਼ਹਿਨਾਜ਼ ਗਿੱਲ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
/ptc-punjabi/media/media_files/WaxO27m2IkfwEbOrOTX3.jpg)
ਅਦਾਕਾਰ ਧਰਮਿੰਦਰ ਵੀ ਪਹੁੰਚੇ ਆਸ਼ੀਰਵਾਦ ਦੇਣ
ਈਰਾ ਖ਼ਾਨ ਅਤੇ ਨੁਪੂਰ ਸ਼ਿਖਰੇ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਸਨ । ਧਰਮਿੰਦਰ (Dharmendra) ਕਾਲੇ ਰੰਗ ਦੇ ਕੋਟ ਪੈਂਟ ‘ਚ ਨਜ਼ਰ ਆਏ । ਇਸ ਦੇ ਨਾਲ ਹੀ ਅਦਾਕਾਰਾ ਕੰਗਨਾ ਰਣੌਤ ਵੀ ਰਿਸੈਪਸ਼ਨ ਪਾਰਟੀ ‘ਚ ਪੁੱਜੀ ਸੀ । ਉਸ ਨੇ ਲਹਿੰਗਾ ਪਾਇਆ ਹੋਇਆ ਸੀ । ਅਦਾਕਾਰਾ ਨੇ ਪੈਪਰਾਜੀਸ ਨੂੰ ਆਉਂਦਿਆਂ ਹੀ ਕਿਹਾ ‘ਜੈ ਸ਼੍ਰੀ ਰਾਮ’। ਜਿਸ ਤੋਂ ਬਾਅਦ ਅਦਾਕਾਰਾ ਨੇ ਖੂਬ ਪੋਜ਼ ਦਿੱਤੇ । ਬਾਲੀਵੁੱਡ ਦੇ ਹੋਰ ਵੀ ਕਈ ਅਦਾਕਾਰ ਰਿਸੈਪਸ਼ਨ ਪਾਰਟੀ ‘ਚ ਪੁੱਜੇ ਸਨ ।
View this post on Instagram
/ptc-punjabi/media/media_files/C4TFcEYuUsstzFMuX2sv.jpg)
View this post on Instagram
ਦੱਸ ਦਈਏ ਕਿ ਈਰਾ ਖ਼ਾਨ ਨੁਪੂਰ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ । ਇਸ ਤੋਂ ਪਹਿਲਾਂ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜੋੜੀ ਨੇ ੩ ਜਨਵਰੀ ਨੂੰ ਰਜਿਸਟਰ ਮੈਰਿਜ ਕਰਵਾਉਣ ਤੋਂ ਬਾਅਦ ਦਸ ਜਨਵਰੀ ਨੂੰ ਰਾਜਸਥਾਨ ਦੇ ਉਦੈਪੁਰ ‘ਚ ਵਿਆਹ ਕਰਵਾਇਆ ਹੈ। ਛੇ ਤੋਂ ਦਸ ਜਨਵਰੀ ਤੱਕ ਦੋਵਾਂ ਦੇ ਵਿਆਹ ਦੇ ਸਮਾਗਮ ਚੱਲੇ ਹਨ । ਜਿਸ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ ਗਈ ਹੈ।
View this post on Instagram