ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ

ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਈਰਾ ਖ਼ਾਨ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਈਰਾ ਖ਼ਾਨ ਦਾ ਪਤੀ ਇੱਕ ਮਹਾਰਾਸ਼ਟਰੀਅਨ ਹੈ ਤੇ ਖ਼ਬਰਾਂ ਹਨ ਅਗਲੇ ਸਾਲ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।

Reported by: PTC Punjabi Desk | Edited by: Shaminder  |  November 07th 2023 10:44 AM |  Updated: November 07th 2023 10:44 AM

ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ

 ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਈਰਾ ਖ਼ਾਨ ਨੇ  ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਈਰਾ ਖ਼ਾਨ ਦਾ ਪਤੀ ਇੱਕ ਮਹਾਰਾਸ਼ਟਰੀਅਨ ਹੈ ਤੇ ਖ਼ਬਰਾਂ ਹਨ ਅਗਲੇ ਸਾਲ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਵਿਆਹ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਵੱਲੋਂ ਸ਼ਿਰਕਤ ਕਰਨ ਦੀ ਉਮੀਦ ਹੈ ।

ਹੋਰ ਪੜ੍ਹੋ :  ਬੱਬੂ ਮਾਨ ਦੇ ਫੈਨ ਦੀ ਹੋਈ ਮੌਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਤਾਇਆ ਦੁੱਖ

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਉਦੈਪੁਰ ‘ਚ ਹੋਏਗਾ ਅਤੇ ੧੩ ਜਨਵਰੀ ਨੂੰ ਵਿਆਹ ਦੀ ਪਾਰਟੀ ਮੁੰਬਈ ‘ਚ ਹੋਵੇਗੀ ।

ਆਮਿਰ ਖ਼ਾਨ ਦਾ ਵਰਕ ਫ੍ਰੰਟ 

ਆਮਿਰ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਆਈ ਸੀ । ਇਹ ਫ਼ਿਲਮ ਬਾਕਸ ਆਫਿਸ ‘ਤੇ ਕੁਝ ਕਮਾਲ ਨਹੀਂ ਸੀ ਕਰ ਸਕੀ । ਜਿਸ ਤੋਂ ਬਾਅਦ ਆਮਿਰ ਨੇ ਆਪਣੇ ਕੰਮ ਤੋਂ ਲੰਮਾ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ ।

ਪਰ ਹੁਣ ਖਬਰ ਆਈ ਹੈ ਕਿ ਜਲਦ ਹੀ ਆਮਿਰ ਸੰਨੀ ਦਿਓਲ ਦੇ ਨਾਲ ਰਲ ਕੇ ਕਿਸੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ । ਆਮਿਰ ਖ਼ਾਨ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਦੰਗਲ’, ‘ਗਜ਼ਨੀ’, ‘ਕਯਾਮਤ ਸੇ ਕਯਾਮਤ ਤੱਕ’, ‘ਦਿਲ’ ਸਣੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦੇ ਚੁੱਕੇ ਹਨ ।  

- PTC PUNJABI


Popular Posts