ਆਮਿਰ ਖ਼ਾਨ ਅਤੇ ਸੰਨੀ ਦਿਓਲ ਮਿਲ ਕੇ ਬਨਾਉਣ ਜਾ ਰਹੇ ਫ਼ਿਲਮ ‘ਲਾਹੌਰ 1947’

ਆਮਿਰ ਖ਼ਾਨ ਅਤੇ ਸੰਨੀ ਦਿਓਲ ਜਲਦ ਹੀ ਇੱਕਠੇ ਫ਼ਿਲਮ ‘ਲਾਹੌਰ 1947’ ਲੈ ਕੇ ਆ ਰਹੇ ਹਨ । ਇਸ ਦੇ ਬਾਰੇ ਫ਼ਿਲਮ ਵਿਸ਼ਲੇਸ਼ਕ ਤਰਣ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ ।

Written by  Shaminder   |  October 03rd 2023 01:22 PM  |  Updated: October 03rd 2023 01:22 PM

ਆਮਿਰ ਖ਼ਾਨ ਅਤੇ ਸੰਨੀ ਦਿਓਲ ਮਿਲ ਕੇ ਬਨਾਉਣ ਜਾ ਰਹੇ ਫ਼ਿਲਮ ‘ਲਾਹੌਰ 1947’

ਆਮਿਰ ਖ਼ਾਨ (Aamir khan)ਅਤੇ ਸੰਨੀ ਦਿਓਲ (Sunny Deol)ਜਲਦ ਹੀ ਇੱਕਠੇ ਫ਼ਿਲਮ ‘ਲਾਹੌਰ 1947’ ਲੈ ਕੇ ਆ ਰਹੇ ਹਨ । ਇਸ ਦੇ ਬਾਰੇ ਫ਼ਿਲਮ ਵਿਸ਼ਲੇਸ਼ਕ ਤਰਣ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਆਮਿਰ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨੋਟ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਇਸ ਫ਼ਿਲਮ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । 

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਦੀ ਇਸ ਜੈਕੇਟ ਦੇ ਹਰ ਪਾਸੇ ਚਰਚੇ, ਅਜਿਹਾ ਕੀ ਹੈ ਖ਼ਾਸ ਜਾਣੋਂ !

ਸੰਨੀ ਦਿਓਲ ਦੀ ਹਾਲ ਹੀ ‘ਚ ਰਿਲੀਜ਼ ਹੋਈ ‘ਗਦਰ-੨’

ਸੰਨੀ ਦਿਓਲ ਦੀ ਹਾਲ ਹੀ ‘ਚ ‘ਗਦਰ-੨’ ਰਿਲੀਜ਼ ਹੋਈ ਹੈ । ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਮੀਸ਼ਾ ਪਟੇਲ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਸੰਨੀ ਦਿਓਲ ਦਾ ਛੋਟਾ ਬੇਟਾ ਰਾਜਵੀਰ ਦਿਓਲ ਵੀ ਫ਼ਿਲਮਾਂ ‘ਚ ਆ ਚੁੱਕਿਆ ਹੈ । ਉਸ ਦੀ ਪੂਨਮ ਢਿੱਲੋਂ ਦੀ ਧੀ ਦੇ ਨਾਲ ਫ਼ਿਲਮ ‘ਦੋਨੋ’ ਆ ਰਹੀ ਹੈ ।

ਪੂਰਾ ਦਿਓਲ ਪਰਿਵਾਰ ਹੀ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ। ਸੰਨੀ ਦਿਓਲ ਦਾ ਵੱਡਾ ਪੁੱਤਰ ਵੀ ਫ਼ਿਲਮਾਂ ‘ਚ ਕੰਮ ਕਰ ਰਿਹਾ ਹੈ । ਕੁਝ ਸਮਾਂ ਪਹਿਲਾਂ ਉਸ ਦੀ ਫ਼ਿਲਮ ਰਿਲੀਜ਼ ਹੋਈ ਸੀ । ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਕਮਾਲ ਨਹੀਂ ਸੀ ਕਰ ਸਕੀ । ਪਰ ਇਸੇ ਫ਼ਿਲਮ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਕੁਝ ਮਹੀਨੇ ਪਹਿਲਾਂ ਹੀ ਕਰਣ ਦਿਓਲ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network