ਬੱਬੂ ਮਾਨ ਦੇ ਫੈਨ ਦੀ ਹੋਈ ਮੌਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਤਾਇਆ ਦੁੱਖ

ਬੱਬੂ ਮਾਨ ਦੇ ਇੱਕ ਫੈਨ ਦਾ ਦਿਹਾਂਤ ਹੋ ਗਿਆ ਹੈ ।ਜਿਸ ਦੀ ਇੱਕ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਅਲਵਿਦਾ ਛੋਟੇ ਵੀਰ’।

Written by  Shaminder   |  November 06th 2023 04:45 PM  |  Updated: November 06th 2023 04:45 PM

ਬੱਬੂ ਮਾਨ ਦੇ ਫੈਨ ਦੀ ਹੋਈ ਮੌਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਤਾਇਆ ਦੁੱਖ

ਬੱਬੂ ਮਾਨ (Babbu Maan)ਦੇ ਇੱਕ ਫੈਨ ਦਾ ਦਿਹਾਂਤ ਹੋ ਗਿਆ ਹੈ ।ਜਿਸ ਦੀ ਇੱਕ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਅਲਵਿਦਾ ਛੋਟੇ ਵੀਰ’। ਬੱਬੂ ਮਾਨ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਬੱਬੂ ਮਾਨ ਦੇ ਇਸ ਨੌਜਵਾਨ ਫੈਨ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ । ਬੱਬੂ ਮਾਨ ਦੇ ਇਸ ਫੈਨ ਦਾ ਨਾਮ ਮਨਰਾਜ ਹੈ ।

ਹੋਰ ਪੜ੍ਹੋ :  ਬੇਟੇ ਦੇ ਜਨਮ ਦੀ ਖੁਸ਼ੀ ‘ਚ ਕੁਲਵਿੰਦਰ ਬਿੱਲਾ ਦੇ ਪਿੰਡ ਵਾਲੇ ਘਰ ਜਸ਼ਨ ਦਾ ਮਾਹੌਲ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਫੈਨ ਦੀ ਮੌਤ ਕਿਵੇਂ ਹੋਈ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ । ਪਰ ਹਰ ਕਿਸੇ ਨੂੰ ਨੌਜਵਾਨ ਫੈਨ ਦੀ ਮੌਤ ਨੇ ਪ੍ਰੇਸ਼ਾਨ ਕਰ ਦਿੱਤਾ ਹੈ ।ਇਹ ਫੈਨ ਬੱਬੂ ਮਾਨ ਦੇ ਕੱਟੜ ਫੈਨਸ ਵਿੱਚੋਂ ਇੱਕ ਸੀ । ਬੱਬੂ ਮਾਨ ਦੇ ਅਜਿਹੇ ਕਈ ਕੱਟੜ ਫੈਨਸ ਹਨ । ਜਿਨ੍ਹਾਂ ਨੇ ਆਪਣੀਆਂ ਬਾਂਹਾਂ ‘ਤੇ ਬੱਬੂ ਮਾਨ ਦੇ ਨਾਂਅ ਦਾ ਟੈਟੂ ਬਣਵਾਇਆ ਹੋਇਆ ਹੈ । 

ਬੱਬੂ ਮਾਨ ਨੇ ਦਿੱਤੇ ਕਈ ਹਿੱਟ ਗੀਤ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network