ਬੱਬੂ ਮਾਨ ਦਾ ਨਵਾਂ ਗੀਤ ‘ਜਿਪਸੀ’ ਰਿਲੀਜ਼ ਫੈਨਸ ਨੂੰ ਆ ਰਿਹਾ ਪਸੰਦ
ਬੱਬੂ ਮਾਨ (Babbu Maan)ਦਾ ਨਵਾਂ ਗੀਤ ਰਿਲੀਜ਼ ‘ਜਿਪਸੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਦੇ ਵੱਲੋਂ ਹੀ ਦਿੱਤਾ ਗਿਆ ਹੈ । ਗੀਤ ‘ਚ ਇੱਕ ਕੁੜੀ ਨੂੰ ਸੰਬੋਧਨ ਕਰਦੇ ਹੋਏ ਗਾਇਕ ਕਹਿ ਰਿਹਾ ਹੈ ਕਿ ਉਸ ਦੇ ਕੋਲ ਤਾਂ ਜਿਪਸੀ ਹੈ ਅਤੇ ਉਸ ਦੇ ਭਰਾਵਾਂ ਕੋਲ ਲੈਂਡ ਕ੍ਰੂਜ਼ਰ ਹੈ ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਪਤਨੀ ਗਿੰਨੀ, ਭਾਰਤੀ ਸਿੰਘ ਨੇ ਆਪਣੀ ਗਰਲ ਗੈਂਗ ਦੇ ਨਾਲ ਖੂਬ ਕੀਤਾ ਡਾਂਸ, ਵੇਖੋ ਵੀਡੀਓ
ਜਿਸ ਤੋਂ ਬਾਅਦ ਉਸ ਦਾ ਟਾਕਰਾ ਉਸ ਦੇ ਭਰਾਵਾਂ ਨਾਲ ਵੱਡੇ ਪੁਲਾਂ ‘ਤੇ ਹੋ ਗਿਆ ।ਜਿਸ ਤੋਂ ਬਾਅਦ ਗਾਇਕ ਦੇ ਦੋਸਤ ਮਿੱਤਰ ਅਤੇ ਨਾਲ ਦੇ ਉਸ ਜਗ੍ਹਾ ਤੋਂ ਖਿਸਕ ਗਏ ਹਨ ਅਤੇ ਜਿਸ ਕਾਰਨ ਉਸ ਦਾ ਇਸ਼ਕ ਬਹੁਤ ਹੀ ਰਿਸਕੀ ਹੋ ਗਿਆ ਹੈ ।
ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਜਲਦ ਹੀ ਗਾਇਕ ਆਪਣਾ ਅਗਲਾ ਗੀਤ ਵੀ ਸਰੋਤਿਆਂ ਦੇ ਰੁਬਰੂ ਕਰਨਗੇ ।
ਬੀਤੇ ਦਿਨੀਂ ਅਖਾੜਾ ਲਗਾਉਣ ਦੀ ਨਹੀਂ ਸੀ ਮਿਲੀ ਇਜਾਜ਼ਤ
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਨੂੰ ਅਖਾੜਾ ਲਗਾਉਣ ਦੀ ਇਜਾਜ਼ਤ ਨਹੀਂ ਸੀ ਮਿਲੀ । ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ ।ਜਿਸ ਕਾਰਨ ਗਾਇਕ ਦੇ ਫੈਨਸ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ।
- PTC PUNJABI