ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਅੱਜ ਹੈ ਜਨਮ ਦਿਨ, ਜਾਣੋ ਅੰਡਰਵਰਲਡ ਤੋਂ ਮਿਲੀ ਧਮਕੀ ਤੋਂ ਬਾਅਦ ਕਿਵੇਂ ਬਹਾਦਰੀ ਨਾਲ ਦਿੱਤਾ ਸੀ ਜਵਾਬ
ਅਦਾਕਾਰਾ ਪ੍ਰੀਤੀ ਜ਼ਿੰਟਾ (Priety Zinta) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅਦਾਕਾਰਾ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।
/ptc-punjabi/media/media_files/kHzEJvngXSDgl9TPShxK.jpg)
ਛੋਟੀ ਉਮਰ ‘ਚ ਹੋਇਆ ਪਿਤਾ ਦਾ ਦਿਹਾਂਤ
ਪ੍ਰੀਤੀ ਜ਼ਿੰਟਾ ਦੇ ਪਿਤਾ ਜੀ ਆਰਮੀ ‘ਚ ਸਨ । ਪ੍ਰੀਤੀ ਜ਼ਿੰਟਾ ਇੱਕ ਸਪੰਨ ਪਰਿਵਾਰ ਚੋਂ ਹੈ, ਪਰ ਉਸ ਦੇ ਪਿਤਾ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਜਿਸ ਕਾਰਨ ਅਦਾਕਾਰਾ ਉਮਰ ਤੋਂ ਪਹਿਲਾਂ ਹੀ ਸਿਆਣੀ ਹੋ ਗਈ ਸੀ ਅਤੇ ਕਾਫੀ ਜ਼ਿੰਮੇਵਾਰ ਵੀ ਬਣ ਗਈ ਸੀ। ਪ੍ਰੀਤੀ ਜ਼ਿੰਟਾ ਨੇ ਸਾਈਕੋਲੋੋਜੀ ‘ਚ ਪੜ੍ਹਾਈ ਕੀਤੀ ਹੈ।
/ptc-punjabi/media/post_attachments/Rh6P1eTLTCPgFX8u14ci.jpg)
ਹੋਰ ਪੜ੍ਹੋ : ਗਾਇਕ ਮੇਜਰ ਮਹਿਰਮ ਦਾ ਦਿਹਾਂਤ, ਗਾਇਕਾ ਸੁਦੇਸ਼ ਕੁਮਾਰੀ ਸਣੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ
ਜਦੋਂ ਅੰਡਰ-ਵਰਲਡ ਖਿਲਾਫ ਦਿੱਤੀ ਗਵਾਹੀ
ਅਦਾਕਾਰਾ ਪ੍ਰੀਤੀ ਜ਼ਿੰਟਾ ਜਿੰਨੀ ਕਿਊਟ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਬਹਾਦਰ ਹੈ ਅਤੇ ਬਹਾਦਰੀ ਉਨ੍ਹਾਂ ਨੂੰ ਆਪਣੀ ਵਿਰਾਸਤ ਚੋਂ ਮਿਲੀ ਹੈ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਇੱਕ ਆਰਮੀ ਅਫਸਰ ਸਨ ।ਬਾਲੀਵੁੱਡ ‘ਤੇ ਜਦੋਂ ਅੰਡਰ-ਵਰਲਡ ਹਾਵੀ ਸੀ ਤਾਂ ਉਸ ਸਮੇਂ ਪ੍ਰੀਤੀ ਜ਼ਿੰਟਾ ਹੀ ਮਹਿਜ਼ ਅਜਿਹੀ ਅਦਾਕਾਰਾ ਸੀ । ਜਿਸ ਨੇ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਅਤੇ ਅੰਡਰ ਵਰਲਡ ਦੇ ਖਿਲਾਫ ਗਵਾਹੀ ਦਿੱਤੀ ਸੀ ।
/ptc-punjabi/media/post_banners/OVlzo7JpK3gxRFTBXCwv.jpg)
ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਕਰਵਾਇਆ ਵਿਆਹ
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਾਕਾਰਾ ਸੈਰੋਗੇਸੀ ਜ਼ਰੀਏ ਦੋ ਬੱਚਿਆਂ ਦੀ ਮਾਂ ਬਣੀ ਹੈ। ਜਿਨ੍ਹਾਂ ਦੇ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਹੈ। ਅਦਾਕਾਰਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ। ਪਰ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ । ਕਿਉਂਕਿ ਉਹ ਅਕਸਰ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਜੱਦੀ ਘਰ ‘ਚ ਆਉਂਦੀ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਆਪਣੇ ਦੋਵਾਂ ਬੱਚਿਆਂ ਦਾ ਮੁੰਡਨ ਆਪਣੇ ਕੁਲ ਦੇਵੀ ਮੰਦਰ ‘ਚ ਕਰਵਾਇਆ ਸੀ।
View this post on Instagram
ਬਾਗਵਾਨੀ ਦਾ ਸ਼ੌਂਕ ਵੀ ਰੱਖਦੀ ਹੈ ਅਦਾਕਾਰਾ
ਪ੍ਰੀਤੀ ਜ਼ਿੰਟਾ ਬਾਗਵਾਨੀ ਦਾ ਵੀ ਸ਼ੌਂਕ ਰੱਖਦੀ ਹੈ ।ਉੁਸ ਨੇ ਆਪਣੇ ਕਿਚਨ ਗਾਰਡਨ ‘ਚ ਸਬਜ਼ੀਆਂ ਦੇ ਨਾਲ-ਨਾਲ ਕਈ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ । ਜਿਸ ਦੀਆਂ ਵੀਡੀਓਜ਼ ਅਕਸਰ ਅਦਾਕਾਰਾ ਸਾਂਝੀਆਂ ਕਰਦੀ ਰਹਿੰਦੀ ਹੈ।
View this post on Instagram