ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਅੱਜ ਹੈ ਜਨਮ ਦਿਨ, ਜਾਣੋ ਅੰਡਰਵਰਲਡ ਤੋਂ ਮਿਲੀ ਧਮਕੀ ਤੋਂ ਬਾਅਦ ਕਿਵੇਂ ਬਹਾਦਰੀ ਨਾਲ ਦਿੱਤਾ ਸੀ ਜਵਾਬ

Reported by: PTC Punjabi Desk | Edited by: Shaminder  |  January 31st 2024 11:11 AM |  Updated: January 31st 2024 11:11 AM

ਅਦਾਕਾਰਾ ਪ੍ਰੀਤੀ ਜ਼ਿੰਟਾ ਦਾ ਅੱਜ ਹੈ ਜਨਮ ਦਿਨ, ਜਾਣੋ ਅੰਡਰਵਰਲਡ ਤੋਂ ਮਿਲੀ ਧਮਕੀ ਤੋਂ ਬਾਅਦ ਕਿਵੇਂ ਬਹਾਦਰੀ ਨਾਲ ਦਿੱਤਾ ਸੀ ਜਵਾਬ

ਅਦਾਕਾਰਾ ਪ੍ਰੀਤੀ ਜ਼ਿੰਟਾ (Priety Zinta) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅਦਾਕਾਰਾ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ। 

Priety Zinta Birthday (2).jpg

ਛੋਟੀ ਉਮਰ ‘ਚ ਹੋਇਆ ਪਿਤਾ ਦਾ ਦਿਹਾਂਤ 

ਪ੍ਰੀਤੀ ਜ਼ਿੰਟਾ ਦੇ ਪਿਤਾ ਜੀ ਆਰਮੀ ‘ਚ ਸਨ । ਪ੍ਰੀਤੀ ਜ਼ਿੰਟਾ ਇੱਕ ਸਪੰਨ ਪਰਿਵਾਰ ਚੋਂ ਹੈ, ਪਰ ਉਸ ਦੇ ਪਿਤਾ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਜਿਸ ਕਾਰਨ ਅਦਾਕਾਰਾ ਉਮਰ ਤੋਂ ਪਹਿਲਾਂ ਹੀ ਸਿਆਣੀ ਹੋ ਗਈ ਸੀ ਅਤੇ ਕਾਫੀ ਜ਼ਿੰਮੇਵਾਰ ਵੀ ਬਣ ਗਈ ਸੀ। ਪ੍ਰੀਤੀ ਜ਼ਿੰਟਾ ਨੇ ਸਾਈਕੋਲੋੋਜੀ ‘ਚ ਪੜ੍ਹਾਈ ਕੀਤੀ ਹੈ। 

ਪ੍ਰੀਤੀ ਜ਼ਿੰਟਾ ਨੂੰ ਪੰਜਾਬ ਤੋਂ ਖ਼ਾਸ ਮੌਕੇ ‘ਤੇ ਭੇਜੀ ਗਈ ਫੁਲਕਾਰੀ, ਅਦਾਕਾਰਾ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ

ਹੋਰ ਪੜ੍ਹੋ : ਗਾਇਕ ਮੇਜਰ ਮਹਿਰਮ ਦਾ ਦਿਹਾਂਤ, ਗਾਇਕਾ ਸੁਦੇਸ਼ ਕੁਮਾਰੀ ਸਣੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ

ਜਦੋਂ ਅੰਡਰ-ਵਰਲਡ ਖਿਲਾਫ ਦਿੱਤੀ ਗਵਾਹੀ 

ਅਦਾਕਾਰਾ ਪ੍ਰੀਤੀ ਜ਼ਿੰਟਾ ਜਿੰਨੀ ਕਿਊਟ ਹੈ,  ਉਸ ਤੋਂ ਵੀ ਕਿਤੇ ਜ਼ਿਆਦਾ ਬਹਾਦਰ ਹੈ ਅਤੇ ਬਹਾਦਰੀ ਉਨ੍ਹਾਂ ਨੂੰ ਆਪਣੀ ਵਿਰਾਸਤ ਚੋਂ ਮਿਲੀ ਹੈ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਇੱਕ ਆਰਮੀ ਅਫਸਰ ਸਨ ।ਬਾਲੀਵੁੱਡ ‘ਤੇ ਜਦੋਂ ਅੰਡਰ-ਵਰਲਡ ਹਾਵੀ ਸੀ ਤਾਂ ਉਸ ਸਮੇਂ ਪ੍ਰੀਤੀ ਜ਼ਿੰਟਾ ਹੀ ਮਹਿਜ਼ ਅਜਿਹੀ ਅਦਾਕਾਰਾ ਸੀ । ਜਿਸ ਨੇ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਅਤੇ ਅੰਡਰ ਵਰਲਡ ਦੇ ਖਿਲਾਫ ਗਵਾਹੀ ਦਿੱਤੀ ਸੀ ।

Bhaiaji Superhit Trailer Released: Sunny Deol & Priety Zinta’s Quirky Chemistry Is The USP

ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਕਰਵਾਇਆ ਵਿਆਹ 

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਾਕਾਰਾ ਸੈਰੋਗੇਸੀ ਜ਼ਰੀਏ ਦੋ ਬੱਚਿਆਂ ਦੀ ਮਾਂ ਬਣੀ ਹੈ। ਜਿਨ੍ਹਾਂ ਦੇ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਹੈ। ਅਦਾਕਾਰਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ। ਪਰ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ । ਕਿਉਂਕਿ ਉਹ ਅਕਸਰ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਜੱਦੀ ਘਰ ‘ਚ ਆਉਂਦੀ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਆਪਣੇ ਦੋਵਾਂ ਬੱਚਿਆਂ ਦਾ ਮੁੰਡਨ ਆਪਣੇ ਕੁਲ ਦੇਵੀ ਮੰਦਰ ‘ਚ ਕਰਵਾਇਆ ਸੀ।

 ਬਾਗਵਾਨੀ ਦਾ ਸ਼ੌਂਕ ਵੀ ਰੱਖਦੀ ਹੈ ਅਦਾਕਾਰਾ 

ਪ੍ਰੀਤੀ ਜ਼ਿੰਟਾ ਬਾਗਵਾਨੀ ਦਾ ਵੀ ਸ਼ੌਂਕ ਰੱਖਦੀ ਹੈ ।ਉੁਸ ਨੇ ਆਪਣੇ ਕਿਚਨ ਗਾਰਡਨ ‘ਚ ਸਬਜ਼ੀਆਂ ਦੇ ਨਾਲ-ਨਾਲ ਕਈ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ । ਜਿਸ ਦੀਆਂ ਵੀਡੀਓਜ਼ ਅਕਸਰ ਅਦਾਕਾਰਾ ਸਾਂਝੀਆਂ ਕਰਦੀ ਰਹਿੰਦੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network