ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਪਹੁੰਚੀ ਭਾਰਤ, ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਹੋਵੇਗੀ ਇਹ ਜੋੜੀ

ਗਲੋਬਲ ਸਟਾਰ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 11 ਜੁਲਾਈ ਨੂੰ ਆਪਣੇ ਪਤੀ ਤੇ ਗਾਇਕ ਨਿਕ ਜੋਨਸ ਨਾਲ ਮੁੰਬਈ ਪਹੁੰਚ ਗਈ ਹੈ। ਇਹ ਜੋੜਾ ਅੱਜ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਵੇਗਾ।

By  Pushp Raj July 12th 2024 01:59 PM

Priyanka Chopra and Nick Jonas at Anant Ambani and Radhika Merchant wedding: ਗਲੋਬਲ ਸਟਾਰ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 11 ਜੁਲਾਈ ਨੂੰ ਆਪਣੇ ਪਤੀ ਤੇ ਗਾਇਕ  ਨਿਕ ਜੋਨਸ ਨਾਲ ਮੁੰਬਈ ਪਹੁੰਚ ਗਈ ਹੈ। ਇਹ ਜੋੜਾ ਅੱਜ ਅਨੰਤ ਅੰਬਾਨੀ ਤੇ  ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਵੇਗਾ।

View this post on Instagram

A post shared by Manav Manglani (@manav.manglani)


ਜਿਵੇਂ ਹੀ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਮੁੰਬਈ ਏਅਰਪੋਰਟ ਉੱਤੇ ਲੈਂਡ ਹੋਈ ਤਾਂ ਪੈਪਰਾਜ਼ੀਸ  ਨੇ ਉਨ੍ਹਾਂ ਨੂੰ ਮੁੰਬਈ ਦੇ ਏਅਰਪੋਰਟ ਦੇ ਬਾਹਰ ਸਪਾਟ ਕੀਤਾ। ਮੀਂਹ ਦੇ ਵਿਚਕਾਰ, ਪ੍ਰਿਯੰਕਾ ਨੇ ਆਪਣੀ ਕਾਰ ਵਿੱਚ ਚੜ੍ਹਨ ਤੋਂ ਪਹਿਲਾਂ ਪੈਪਰਾਜ਼ੀ ਵੱਲ ਮੁਸਕਰਾ ਤੇ ਹੱਥ ਹਿਲਾ ਕੇ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆਈ।

 ਪ੍ਰਿਯੰਕਾ ਚੋਪੜਾ ਨੇ ਨਮਸਤੇ ਕਹਿ ਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜਦੋਂ ਉਸ ਦਾ ਨਾਮ ਬੁਲਾਇਆ ਗਿਆ ਤਾਂ ਨਿਕ ਨੇ ਪੈਪਰਾਜ਼ੀ ਨੂੰ ਲਈ ਤਸਵੀਰ ਖਿਚਾਈ। ਹਾਲਾਂਕਿ ਉਨ੍ਹਾਂ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਉਨ੍ਹਾਂ ਦੇ ਨਾਲ ਨਜ਼ਰ ਨਹੀਂ ਆਈ।

View this post on Instagram

A post shared by Viral Bhayani (@viralbhayani)


ਹੋਰ ਪੜ੍ਹੋ :  ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਅਮਰੀਕੀ ਰੈਪਰ ਸਵੀਟੀ ਨੇ ਸਰੋਤਿਆਂ ਨੂੰ ਬੁਲਾਈ ਸਤਿ ਸ਼੍ਰੀ ਅਕਾਲ, ਵੀਡੀਓ ਹੋਈ ਵਾਇਰਲ 

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਅੱਜ ਯਾਨੀ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ। ਇਹ ਦੇਸ਼ ਦੇ ਸਭ ਤੋਂ ਵੱਡੇ ਜਸ਼ਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਕਈ ਹਾਈ-ਪ੍ਰੋਫਾਈਲ ਮਹਿਮਾਨ ਸ਼ਾਮਲ ਹੋਣਗੇ। ਤਿੰਨ ਦਿਨ ਚੱਲਣ ਵਾਲੇ ਵਿਆਹ ਦੇ ਤਿੰਨ ਸਮਾਗਮ ਹੋਣਗੇ- 'ਸ਼ੁਭ ਵਿਵਾਹ', ਇਸ ਤੋਂ ਬਾਅਦ 'ਸ਼ੁਭ ਆਸ਼ੀਰਵਾਦ' ਅਤੇ 'ਮੰਗਲ ਉਤਸਵ' ਹੋਵੇਗਾ।


Related Post