ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਅਮਰੀਕੀ ਰੈਪਰ ਸਵੀਟੀ ਨੇ ਸਰੋਤਿਆਂ ਨੂੰ ਬੁਲਾਈ ਸਤਿ ਸ਼੍ਰੀ ਅਕਾਲ, ਵੀਡੀਓ ਹੋਈ ਵਾਇਰਲ
Diljit Dosanjh and American rapper saweetie : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਇਲੂਮਿਨਾਟੀ ਟੂਰ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ 'ਚ ਦਿਲਜੀਤ ਦੇ Los Angles ਵਿਖੇ ਹੋਏ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਦੇ ਨਾਲ ਅਮਰੀਕੀ ਰੈਪਰ ਸਵੀਟੀ ਪਰਫਾਰਮ ਕਰਦੀ ਨਜ਼ਰ ਆਈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਨੇ LA ਵਿਖੇ ਹੋਇਆ ਸ਼ੋਅ ਸੋਲਡ ਆਊਟ ਰਿਹਾ, ਜਿਸ ਲਈ ਗਾਇਕ ਨੇ ਫੈਨਜ਼ ਦਾ ਧੰਨਵਾਦ ਕੀਤਾ। ਹੁਣ ਇਸ ਸ਼ੋਅ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇਸ ਟੂਰ ਦੀ ਵੀਡੀਓ ਤੇ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਰੈਪਰ ਸਵੀਟੀ ਦੇ ਨਾਲ ਸਟੇਜ਼ ਉੱਤੇ ਪਰਫਾਰਮ ਕਰ ਰਹੇ ਹਨ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਦਿਲਜੀਤ ਦੋਸਾਂਝ ਸਵੀਟੀ ਨੂੰ ਆਪਣੇ ਤੇ ਆਪਣੇ ਸਰੋਤਿਆਂ ਵੱਲੋਂ ਸਤਿ ਸ਼੍ਰੀ ਅਕਾਲ, ਬੁਲਾਉਂਦੇ ਨੇ ਤਾਂ ਮਗਰੋਂ ਅਮਰੀਕੀ ਰੈਪਰ ਵਿੱਚ ਹੱਥ ਜੋੜ ਕੇ ਸਭ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਜਵਾਬ ਦਿੰਦੀ ਹੋਈ ਨਜ਼ਰ ਆਈ। ਇਸ ਮਗਰੋਂ ਦਿਲਜੀਤ ਉਸ ਨੂੰ ਗਲੇ ਲਗਾਉਂਦੇ ਹਨ ਤੇ ਸਤਿਕਾਰ ਨਾਲ ਉਸ ਦਾ ਧੰਨਵਾਦ ਕਰਦੇ ਨਜ਼ਰ ਆਏ।
ਹੋਰ ਪੜ੍ਹੋ : Dara Singh Death Anniversary: ਜਾਣੋ ਪਹਿਲਵਾਨ ਤੋਂ ਕਿੰਝ ਰਮਾਇਣ ਦੇ ਹਨੂੰਮਾਨ ਬਣੇ ਦਾਰਾ ਸਿੰਘ
ਫੈਨਜ਼ ਨੂੰ ਦੋਸਾਂਝਵਾਲਾ ਤੇ ਸਵੀਟੀ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਲੋਕ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕੀਤਾ , ਵਾਹ ਓਏ ! ਦੋਸਾਂਝਵਾਲਾ, ਪੰਜਾਬੀ ਆ ਗਏ ਓਏ ਤੇ ਪੰਜਾਬੀ ਛਾ ਗਏ ਓਏ। ' ਇੱਕ ਹੋਰ ਫੈਨ ਨੇ ਲਿਖਿਆ, 'The best collab! 🔥🔥' ਇੱਕ ਹੋਰ ਨੇ ਲਿਖਿਆ, 'ਜੋ ਕਿਹਾ ਉਹ ਕਰ ਵਿਖਾਇਆ ਭਾਜੀ ॥ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੁਨੀਆ ਦੀ ਹਰ ਸਟੇਜ ਉੱਤੇ।❤️🙏 @diljitdosanjh।'
- PTC PUNJABI