ਰੈੱਡ ਡਰੈੱਸ 'ਚ ਪ੍ਰਿਯੰਕਾ ਚੋਪੜਾ ਦੀ ਖ਼ੂਬਸੂਰਤੀ ਨੇ ਰੈੱਡ ਕਾਰਪਿਟ 'ਤੇ ਖਿੱਚਿਆ ਸਭ ਦਾ ਧਿਆਨ

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਇੱਕ ਇਵੈਂਟ ਵਿੱਚ ਨਜ਼ਰ ਆਈ। ਮਸ਼ਹੂਰ ਅਦਾਕਾਰਾ ਰੈੱਡ ਡਰੈੱਸ ਵਿੱਚ ਕਾਫੀ ਖੂਬਦੂਸਰ ਲੱਗ ਰਹੀ ਸੀ। ਇਸ ਇਵੈਂਟ ਦੌਰਾਨ ਉਨ੍ਹਾਂ ਦੀ ਨਵੀਂ ਲੁੱਕ ਵਾਸੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

By  Entertainment Desk May 17th 2023 07:18 PM -- Updated: May 17th 2023 07:19 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲੀਵੁੱਡ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰ ਚੁੱਕੀ ਹੈ। ਉਨ੍ਹਾਂ ਦਾ ਨਵੀਂ ਵੈੱਬ ਸੀਰੀਜ਼ "ਸਿਟਾਡੇਟ" ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ, ਪ੍ਰਿਅੰਕਾ ਚੋਪੜਾ ਨੇ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ ਸੀ, ਇਸ ਇਵੈਂਟ ਵਿੱਚ ਕਈ ਹੋਰ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਆਪਣੀ ਲੁਕਸ ਨਾਲ ਰੈਡ ਕਾਰਪਿਟ ਉੱਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। 


ਪ੍ਰਿਯੰਕਾ ਚੋਪੜਾ ਦੀਆਂ ਮਨਮੋਹਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ। ਪ੍ਰਿਯੰਕਾ ਚੋਪੜਾ ਦੇ ਫਾਨ ਇਹ ਫੋਟੋਆਂ ਲਾਈਕ ਤੇ ਸ਼ੇਅਰ ਕਰ ਰਹੇ ਹਨ। ਇਹਨਾਂ ਨਵੀਆਂ ਤਸਵੀਰਾਂ ਵਿੱਚ, ਪ੍ਰਿਅੰਕਾ ਚੋਪੜਾ ਇੱਕ ਸ਼ਾਨਦਾਰ ਲਾਲ ਡਰੈੱਸ ਵਿੱਚ ਨਜ਼ਰ ਆ ਰਹੀ ਹੈ। ਆਪਣੀ ਲੁੱਕ ਨੂੰ ਪੂਰਾ ਕਰਨ ਲਈ ਪ੍ਰਿਯੰਕਾ ਚੋਪੜਾ ਨੇ ਬਹੁਤ ਖੂਬਸੂਰਤ ਹਾਰ ਪਹਿਨਿਆ ਹੋਇਆ ਹੈ। 

ਜਿਵੇਂ ਹੀ ਪ੍ਰਿਯੰਕਾ ਚੋਪੜਾ ਦੀ ਇਹ ਤਸਵੀਰ ਸਾਹਮਣੇ ਆਈ, ਇਹ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਗਈ। ਇਵੈਂਟ ਦੌਰਾਨ ਪ੍ਰਿਯੰਕਾ ਚੋਪੜਾ ਨੇ ਖੁੱਲੇ ਹੇਅਰਸਟਾਇਲ ਦੀ ਚੋਣ ਕੀਤੀ। ਪ੍ਰਿਯੰਕਾ ਚੋਪੜਾ ਵੱਲੋਂ ਅਪਣਾਇਆ ਗਿਆ ਹੇਅਰ ਸਟਾਈਲ ਵੀ ਉਨ੍ਹਾਂ ਦੀ ਲੁੱਕ ਵਿੱਚ ਚਾਰ ਚੰਨ ਲਗਾ ਰਿਹਾ ਸੀ। ਇਸ ਲੁੱਕ ਵਿੱਚ ਪ੍ਰਿਯੰਕਾ ਚੋਪੜਾ ਕਾਫੀ ਕਾਨਫੀਡੈਂਟ ਨਜ਼ਰ ਆ ਰਹੀ ਸੀ।

Priyanka Chopra, Anne Hathaway, Zendaya and BLACKPINK's Lisa at the Bulgari event in Venice. pic.twitter.com/d4m9BkdwrQ

— Pop Base (@PopBase) May 16, 2023

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਪ੍ਰਿਯੰਕਾ ਚੋਪੜਾ ਅਲੱਗ ਅਲੱਗ ਪੋਜ਼ ਵਿੱਚ ਨਜ਼ਰ ਆ ਰਹੀ ਹੈ। ਇੱਕ ਪੋਜ਼ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੇ ਹੱਥ ਵਿੱਚ ਪਹਿਨੀ ਰਿੰਗ ਵੀ ਦਿਖਾਈ ਜੋ ਕਿ ਉਨ੍ਹਾਂ ਵੱਲੋਂ ਪਹਿਨੇ ਗਏ ਹਾਰ ਨਾਲ ਮੈਚ ਕਰਦੀ ਸੀ।

ਪ੍ਰਿਅੰਕਾ ਚੋਪੜਾ ਦੀ ਨਵੀਂ ਦਿੱਖ ਨੇ ਉਸਦੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਬਜ਼ਾ ਕਰ ਲਿਆ ਹੈ, ਜੋ ਇਸ ਸ਼ਾਨਦਾਰ ਤਬਦੀਲੀ ਲਈ ਆਪਣੀ ਸ਼ਰਧਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ 'ਤੇ ਗਏ ਹਨ। ਉਸਦੇ ਪੈਰੋਕਾਰਾਂ ਨੇ ਉਸਦੀ ਮਨਮੋਹਕ ਦਿੱਖ ਲਈ ਉਸਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। 


ਹੋਰ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫ਼ਿਲਮ 'ਕਲੀ ਜੋਟਾ' ਨੇ ਰੱਚਿਆ ਨਵਾਂ ਇਤਿਹਾਸ, ਸਿਨੇਮਾ ਘਰਾਂ 'ਚ 100 ਦਿਨ ਪੂਰੇ ਕਰ ਬਣਾਇਆ ਨਵਾਂ ਰਿਕਾਰਡ

ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ਉੱਤੇ 87.3 ਮਿਲੀਅਨ ਫਾਲੋਅਰਸ ਹਨ ਜੋ ਉਨ੍ਹਾਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੂੰ ਜੰਮ ਕੇ ਸ਼ੇਅਰ ਕਰ ਰਹੇ ਹਨ। ਇਸ ਤੋਂ ਇਲਾਵਾ, ਹਾਲੀਵੁੱਡ ਸਿਤਾਰਿਆਂ ਦੇ ਨਾਲ ਪ੍ਰਿਯੰਕਾ ਚੋਪੜਾ ਦੀ ਇੱਕ ਤਸਵੀਰ ਇੰਟਰਨੈੱਟ 'ਤੇ ਦੇਖੀ ਗਈ। ਇਸ ਫੋਟੋ ਵਿੱਚ ਪ੍ਰਿਯੰਕਾ ਚੋਪੜਾ ਐਨੀ ਹੈਥਵੇ ਤੇ ਜ਼ਿੰਡੇਆ ਨਾਲ ਫਰੇਮ ਸ਼ੇਅਰ ਕਰਦੀ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਵੱਲੋਂ ਦਿਖਾਏ ਗਏ ਅੰਦਾਜ਼ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।



 

Related Post