ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ (Pulkit Samrat Kriti kharbanda Wedding) ਦੇ ਵਿਆਹ ਦੀਆਂ ਤਸਵੀਰਾਂ (Wedding Pics) ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪੁਲਕਿਤ ਲਾੜੇ ਦੇ ਲਿਬਾਸ ‘ਚ ਸੱਜੇ ਹੋਏ ਨਜ਼ਰ ਆ ਰਹੇ ਹਨ ਅਤੇ ਵਿਆਹ ਵਾਲੇ ਵੈਨਿਊ ‘ਤੇ ਪਹੁੰਚੇ ਹੋਏ ਹਨ । ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਦੱਸ ਦਈਏ ਕਿ ਇਸ ਜੋੜੀ ਦਾ ਜਨਵਰੀ ਮਹੀਨੇ ‘ਚ ਰੋਕਾ ਹੋਇਆ ਸੀ । ਜਿਸ ਤੋਂ ਬਾਅਦ ਹੁਣ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਹੈ।
/ptc-punjabi/media/media_files/35dlxh5G7bZav7IXyNkk.jpg)
ਹੋਰ ਪੜ੍ਹੋ : ‘ਪ੍ਰਾਹੁਣਾ-2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼, ਰਣਜੀਤ ਬਾਵਾ ਅਤੇ ਗੁਰਪ੍ਰੀਤ ਘੁੱਗੀ ਦਾ ਮਸਤ ਅੰਦਾਜ਼ ਵੇਖਣ ਨੂੰ ਮਿਲਿਆ
ਵਿੰਟੇਜ ਕਾਰ ‘ਚ ਨਿਕਲੇ ਪੁਲਕਿਤ
ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਪੁਲਕਿਤ ਵਿੰਟੇਜ ਕਾਰ ‘ਚ ਆਪਣੀ ਬਰਾਤ ਲੈ ਕੇ ਪਹੁੰਚੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਇਸ ਵਿਆਹ ਨੁੰ ਦੋਵਾਂ ਨੇ ਬਹੁਤ ਹੀ ਨਿੱਜੀ ਰੱਖਿਆ ਹੈ ਅਤੇ ਵਿਆਹ ‘ਚ ਦੋਵਾਂ ਦੇ ਰਿਸ਼ਤੇਦਾਰ ਅਤੇ ਕਰੀਬ ਦੋਸਤ ਹੀ ਸ਼ਾਮਿਲ ਹੋਏ ਸਨ।
/ptc-punjabi/media/media_files/iVEldyz01fj3RiNFAjC6.jpg)
ਪੁਲਕਿਤ ਦਾ ਦੂਜਾ ਵਿਆਹ
ਪੁਲਕਿਤ ਸਮਰਾਟ ਦਾ ਕ੍ਰਿਤੀ ਖਰਬੰਦਾ ਦੇ ਨਾਲ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਸਲਮਾਨ ਖ਼ਾਨ (Bollywood) ਦੀ ਮੂੰਹ ਬੋਲੀ ਭੈਣ ਦੇ ਨਾਲ ਹੋਇਆ ਸੀ। ਜਿਸ ਤੋਂ ਬਾਅਦ ਕੁਝ ਮਹੀਨਿਆਂ ‘ਚ ਹੀ ਵਿਆਹ ਟੁੱਟ ਗਿਆ ਸੀ । ਜਿਸ ਤੋਂ ਬਾਅਦ ਕ੍ਰਿਤੀ ਖਰਬੰਦਾ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ ‘ਤੇ ਹੋਈ ਸੀ ਅਤੇ ਦੋਵਾਂ ਨੇ ਲੰਮਾ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਸੀ । ਆਖਿਰਕਾਰ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ।
View this post on Instagram
ਪੁਲਕਿਤ ਅਤੇ ਕ੍ਰਿਤੀ ਦਾ ਸਬੰਧ ਦਿੱਲੀ ਨਾਲ
ਪੁਲਕਿਤ ਅਤੇ ਕ੍ਰਿਤੀ ਦੋਵੇਂ ਦਿੱਲੀ ਦੇ ਹੀ ਰਹਿਣ ਵਾਲੇ ਹਨ । ਪੁਲਕਿਤ ਦਾ ਪਰਿਵਾਰ ਦਿੱਲੀ ‘ਚ ਰਹਿੰਦਾ ਹੈ ਤੇ ਉਹ ਇਕ ਕਾਰੋਬਾਰੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ।ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਤੋਂ ਹੀ ਪੂਰੀ ਕੀਤੀ ਹੈ। ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੇ ਖੇਤਰ ‘ਚ ਪੈਰ ਧਰਿਆ । ਇੱਕ ਅਸਾਈਨਮੈਂਟ ਉਨ੍ਹਾਂ ਨੂੰ ਮਾਡਲਿੰਗ ਦੇ ਖੇਤਰ ‘ਚ ਮਿਲਿਆ । ਜਿਸ ਤੋਂ ਬਾਅਦ ਉਹ ਮੁੰਬਈ ਸ਼ਿਫਟ ਹੋ ਗਏ ਸਨ ।