ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦਾ ਵਿਆਹ, ਗ੍ਰੈਂਡ ਵੈਡਿੰਗ ਦੇ ਲਈ ਰਵਾਨਾ ਹੋਈ ਅਦਾਕਾਰਾ
ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦਾ ਵਿਆਹ, ਗ੍ਰੈਂਡ ਵੈਡਿੰਗ ਦੇ ਲਈ ਰਵਾਨਾ ਹੋਈ ਅਦਾਕਾਰਾ
ਕ੍ਰਿਤੀ ਖਰਬੰਦਾ (Kriti Kharbanda) ਤੇ ਪੁਲਕਿਤ ਸਮਰਾਟ (Pulkit Samrat) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਦਿੱਲੀ ‘ਚ ਦੋਵਾਂ ਦੀ ਗ੍ਰੈਂਡ ਵੈਡਿੰਗ ਹੋਣ ਜਾ ਰਹੀ ਹੈ । ਜਿਸ ਦੇ ਲਈ ਕ੍ਰਿਤੀ ਰਵਾਨਾ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਵਿਆਹ ਦੇ ਲਈ ਰਵਾਨਾ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਇਸੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ।
ਹੋਰ ਪੜ੍ਹੋ : ਨਿਸ਼ਾ ਬਾਨੋ ਅਤੇ ਮਨਕਿਰਤ ਔਲਖ ਨੇ ‘ਸਾਗਰ ਦੀ ਵਹੁਟੀ’ ‘ਤੇ ਬਣਾਏ ਮਜ਼ੇਦਾਰ ਦੀ ਵੀਡੀਓ
ਪੁਲਕਿਤ ਸਮਰਾਟ ਦਾ ਘਰ ਦੁਲਹਨ ਵਾਂਗ ਸੱਜਿਆ ਪੁਲਕਿਤ ਅਤੇ ਕ੍ਰਿਤੀ ਦੀ ਵੈਡਿੰਗ ਦੇ ਲਈ ਪੁਲਕਿਤ ਦੇ ਘਰ ਨੂੰ ਸਜਾਇਆ ਗਿਆ ਹੈ। ਕ੍ਰਿਤੀ ਅਤੇ ਪੁਲਕਿਤ ਦਿੱਲੀ ਦੇ ਨਜ਼ਦੀਕ ਪੈਂਦੇ ਮਾਨੇਸਰ ‘ਚ ਵਿਆਹ ਕਰਵਾਉਣ ਜਾ ਰਹੇ ਹਨ । ਇਹ ਅਰਾਵਲੀ ਰੇਂਜ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹੋਟਲ ਆਈਟੀਸੀ ਗੈਂਡ ‘ਚ ਵਿਆਹ ਰੱਖਿਆ ਗਿਆ ਹੈ। ਫੈਨਸ ਵੀ ਦੋਵਾਂ ਦੇ ਵਿਆਹ ਨੂੰ ਲੈ ਕੇ ਬਹੁਤ ਹੀ ਐਕਸਾਈਟਡ ਹਨ ।ਦਿੱਲੀ ‘ਚ ਵਿਆਹ ਦੀਆਂ ਬਾਕੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਇਸ ਤੋਂ ਪਹਿਲਾਂ ਪੁਲਕਿਤ ਵਿਆਹ ਦੇ ਲਈ ਪਹਿਲਾਂ ਹੀ ਰਵਾਨਾ ਹੋ ਗਏ ਸਨ । ਅਦਾਕਾਰਾ ਕ੍ਰਿਤੀ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਜਿਸ ‘ਚ ਅਦਾਕਾਰਾ ਦੇ ਚਿਹਰੇ ‘ਤੇ ਵਿਆਹ ਦਾ ਗਲੋ ਸਾਫ਼ ਨਜ਼ਰ ਆ ਰਿਹਾ ਸੀ।
ਪੁਲਕਿਤ ਸਮਰਾਟ ਦਾ ਹੈ ਦੂਜਾ ਵਿਆਹ
ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਵਿਆਹ ਸ਼ਵੇਤਾ ਰੋਹਿਰਾ ਦੇ ਨਾਲ ਹੋਇਆ ਸੀ । ਜੋ ਕਿ ਸਲਮਾਨ ਖ਼ਾਨ ਦੀ ਮੂੰਹ ਬੋਲੀ ਭੈਣ ਦੱਸੀ ਜਾਂਦੀ ਹੈ।ਉਸ ਤੋਂ ਵੱਖ ਹੋਣ ਤੋਂ ਬਾਅਦ ਪੁਲਕਿਤ ਦੀ ਮੁਲਾਕਾਤ ਕ੍ਰਿਤੀ ਦੇ ਨਾਲ ‘ਪਾਗਲਪੰਤੀ’ ਦੇ ਸੈੱਟ ‘ਤੇ ਹੋਈ ਸੀ। ਲਾਕਡਾਊਨ ਦੇ ਦੌਰਾਨ ਦੋਨਾਂ ਦਾ ਪਿਆਰ ਪਰਵਾਨ ਚੜਿਆ ਅਤੇ ਹੁਣ ਇਹ ਜੋੜੀ ਵਿਆਹ ਦੇ ਲਈ ਤਿਆਰ ਹੈ।ਦੋਵਾਂ ਨੇ ਦਿੱਲੀ ਨੂੰ ਵਿਆਹ ਦੇ ਲਈ ਚੁਣਿਆ ਹੈ । ਕਿਉਂਕਿ ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ । ਦੋਨਾਂ ਦੇ ਵਿਆਹ ਦਾ ਸਮਾਰੋਹ ਤਿੰਨ ਦਿਨ ਤੱਕ ਚੱਲਣ ਦੀ ਗੱਲ ਸਾਹਮਣੇ ਆਈ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
