ਨਿਸ਼ਾ ਬਾਨੋ ਅਤੇ ਮਨਕਿਰਤ ਔਲਖ ਨੇ ‘ਸਾਗਰ ਦੀ ਵਹੁਟੀ’ ‘ਤੇ ਬਣਾਏ ਮਜ਼ੇਦਾਰ ਦੀ ਵੀਡੀਓ

Written by  Shaminder   |  March 12th 2024 11:38 AM  |  Updated: March 12th 2024 11:38 AM

ਨਿਸ਼ਾ ਬਾਨੋ ਅਤੇ ਮਨਕਿਰਤ ਔਲਖ ਨੇ ‘ਸਾਗਰ ਦੀ ਵਹੁਟੀ’ ‘ਤੇ ਬਣਾਏ ਮਜ਼ੇਦਾਰ ਦੀ ਵੀਡੀਓ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦਾ ਗੀਤ ‘ਸਾਗਰ ਦੀ ਵਹੁਟੀ’ (Sagar di Vohti)ਕਾਫੀ ਵਾਇਰਲ ਹੋ ਰਿਹਾ ਹੈ । ਲੋਕ ਧੜਾਧੜ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ। ਹੁਣ ਕਈ ਪੰਜਾਬੀ ਸਿਤਾਰੇ ਵੀ ਇਸ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰਾ ਨਿਸ਼ਾ ਬਾਨੋ (Nisha Bano)ਸਕੂਟੀ ‘ਤੇ ਸਵਾਰ ਹੈ ਅਤੇ ਇਸ ਦੀ ਬੈਕਗਰਾਊਂਡ ‘ਚ ‘ਸਾਗਰ ਦੀ ਵਹੁਟੀ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਰਿਐਕਸ਼ਨ ਫੈਨਸ ਦੇ ਵੱਲੋਂ ਦਿੱਤੇ ਜਾ ਰਹੇ ਹਨ । 

Mankirt Aulakh And Nisha Bano.jpg

ਹੋਰ ਪੜ੍ਹੋ : ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਅਦਾਕਾਰ ਨੂੰ ਦੇ ਰਹੇ ਵਧਾਈ

ਮਨਕਿਰਤ ਔਲਖ ਨੇ ਸਾਂਝਾ ਕੀਤਾ ਵੀਡੀਓ

  ਮਨਕਿਰਤ ਔਲਖ (Mankirt Aulakh)ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਾਗਰ ਦੀ ਵਹੁਟੀ ਨੂੰ ਰਿਪਲਾਈ ਦਿੰਦੇ ਹੋਏ ਅਤੇ ਡਰਾਈਵਰੀ ਦੇ ਗੁਰ ਸਿਖਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਵੀ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਸ਼ਰਨਜੀਤ ਸ਼ੰਮੀ ਅਤੇ ਸਤਨਾਮ ਸਾਗਰ ਦੀ ਆਵਾਜ਼ ‘ਚ ਕਈ ਸਾਲ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ । ਜੋ ਕਿ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗੀਤ ਵਾਇਰਲ ਜੋ ਚੁੱਕੇ ਹਨ । 

ਮਨਕਿਰਤ ਔਲਖ ਦੇ ਦੋਸਤਾਂ  ਦੀ  ਜਾਨ ਨੂੰ ਖਤਰਾ, ਕੈਨੇਡਾ ਸਥਿਤ ਟਾਇਰਾਂ ਦੇ ਸ਼ੋਅ ਰੂਮ ‘ਚ ਕੀਤੀ ਗਈ ਫਾਈਰਿੰਗ

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਸ ‘ਚ ‘ਕੋਕਾ’ ਗੀਤ ਨੇ ਸੌ ਮਿਲੀਅਨ ਵਿਊਜ਼ ਪਾਰ ਕਰ ਲਏ ਹਨ ।

ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਲੱਕੀ ਨੰਬਰ 7, ਕੁਰਬਾਨੀ, ਜ਼ਹਿਰ ਜੱਟ, ਅਕਸਰ, ਵੈਲ ਸਣੇ ਕਈ ਗੀਤ ਗਾਏ ਹਨ । ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਅਦਾਕਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਹਨ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network