ਅੱਜ ਹੈ ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਕੀਤਾ ਸਾਂਝਾ

Written by  Shaminder   |  March 08th 2024 12:00 PM  |  Updated: March 08th 2024 12:00 PM

ਅੱਜ ਹੈ ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਕੀਤਾ ਸਾਂਝਾ

ਅਦਾਕਾਰਾ ਨਿਸ਼ਾ ਬਾਨੋ (Nisha Bano) ਨੇ ਪਤੀ ਸਮੀਰ ਮਾਹੀ (Sameer Mahi) ਦਾ ਜਨਮ ਦਿਨ (Birthday) ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪਤੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਰੱਬ ਤੁਹਾਨੂੰ ਬਹੁਤ ਲੰਮੀਆਂ ਉਮਰਾਂ ਦੇਣ। ਤੁਸੀਂ ਹਮੇਸ਼ਾ ਖੁਸ਼ ਰਹੋ, ਬਹੁਤ ਸਾਰਾ ਪਿਆਰ’। ਨਿਸ਼ਾ ਬਾਨੋ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਪਤੀ ਦੇ ਜਨਮ ਦਿਨ ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।  

Nisha Bano with Husband.jpg

ਹੋਰ ਪੜ੍ਹੋ : ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਨੇ ਖਰੀਦੀ ਲਗਜ਼ਰੀ ਕਾਰ, ਫੈਨਸ ਨੇ ਦਿੱਤੀ ਵਧਾਈ

ਨਿਸ਼ਾ ਬਾਨੋ ਦਾ ਵਰਕ ਫ੍ਰੰਟ 

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਹੁਣ ਤੱਕ ਉਹ ਅਨੇਕਾਂ ਹੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਨਿੱਕਾ ਜ਼ੈਲਦਾਰ, ਜੱਟ ਨੂੰ ਚੜੇਲ ਟੱਕਰੀ, ਜਵਾਈ ਭਾਈ, ਨੀ ਮੈਂ ਸੱਸ ਕੁੱਟਣੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Nisha Bano and Sameer mahi.jpg

ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਵੀ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਹਨ ।  ਹੁਣ ਤੱਕ ਉਹ ਵੀ ਕਈ ਫ਼ਿਲਮਾਂ ਅਤੇ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਗੀਤ ਅੱਜ ਕੱਲ੍ਹ ਰਿਲੀਜ਼ ਹੋਇਆ ਹੈ । ਜਿਸ ‘ਚ ਬਤੌਰ ਮਾਡਲ ਸਮੀਰ ਮਾਹੀ ਨਜ਼ਰ ਆਏ ਹਨ ।

Nisha Bano 2.jpg

ਸੋਸ਼ਲ ਮੀਡੀਆ ਤੇ ਨਿਸ਼ਾ ਬਾਨੋ ਦੀ ਵੱਡੀ ਫੈਨ ਫਾਲੋਵਿੰਗ ਹੈ ।ਨਿਸ਼ਾ ਬਾਨੋ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਹੱਥ ਹੈ । ਕਿਉਂਕਿ ਕਰਮਜੀਤ ਅਨਮੋਲ ਦੀ ਹੱਲਾਸ਼ੇਰੀ ਦੇ ਨਾਲ ਹੀ ਨਿਸ਼ਾ ਬਾਨੋ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਸਕੀ ਹੈ। ਨਿਸ਼ਾ ਬਾਨੋ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਰਮਜੀਤ ਅਨਮੋਲ ਦੇ ਨਾਲ ਕਈ ਟੀਵੀ ਸ਼ੋਅਜ਼ ‘ਚ ਵੀ ਕੰਮ ਕੀਤਾ ਸੀ ।ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ ।

 

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network