ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਨੇ ਖਰੀਦੀ ਲਗਜ਼ਰੀ ਕਾਰ, ਫੈਨਸ ਨੇ ਦਿੱਤੀ ਵਧਾਈ

Written by  Shaminder   |  March 08th 2024 11:15 AM  |  Updated: March 08th 2024 11:15 AM

ਬਿੱਗ ਬੌਸ ਫੇਮ ਮੁਨੱਵਰ ਫਾਰੂਕੀ ਨੇ ਖਰੀਦੀ ਲਗਜ਼ਰੀ ਕਾਰ, ਫੈਨਸ ਨੇ ਦਿੱਤੀ ਵਧਾਈ

ਬਿੱਗ ਬੌਸ ਫੇਮ ਮੁਨੱਵਰ ਫਾਰੂਕੀ (Munawar Faruqui) ਨੇ ਨਵੀਂ ਕਾਰ (New Car) ਖਰੀਦੀ ਹੈ। ਜਿਸ ਦੇ ਲਈ ਫੈਨਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ  ਨੇ ਕਾਲੇ ਰੰਗ ਰੀ ਰੇਂਜ ਰੋਵਰ ਖਰੀਦੀ ਹੈ । ਰੇਂਜ ਰੋਵਰ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਨਾਲ-ਨਾਲ ਕ੍ਰਿਕੇਟਰਾਂ ਦੀ ਪਹਿਲੀ ਪਸੰਦ ਹੈ । 

ਬਿੱਗ ਬੌਸ ‘ਚ ਮਿਲੀ ਪ੍ਰਸਿੱਧੀ 

ਮੁਨੱਵਰ ਫਾਰੂਕੀ ਨੂੰ ਬਿੱਗ ਬੌਸ -17 ‘ਚ ਆਉਣ ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਕਈ ਪ੍ਰੋਜੈਕਟ ਮਿਲ ਰਹੇ ਹਨ ਅਤੇ ਜਲਦ ਹੀ ਉਹ ਕਈ ਪ੍ਰੋਜੈਕਟਸ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ । 

Munawar Faruqui  ,,,.jpg

ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਡੌਲੀ ਸੋਹੀ ਦਾ ਹੋਇਆ ਦਿਹਾਂਤ, ਕੈਂਸਰ ਨਾਲ ਪੀੜਤ ਸੀ ਅਦਾਕਾਰਾ, ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਸੰਸਾਰ ਨੂੰ ਕਿਹਾ ਅਲਵਿਦਾ

ਮੁਨੱਵਰ ਕੋਲ ਪਹਿਲਾਂ ਵੀ ਕਈ ਕਾਰਾਂ 

ਮੁਨੱਵਰ ਫਾਰੂਕੀ ਕੋਲ ਪਹਿਲਾਂ ਵੀ ਕਈ ਕਾਰਾਂ ਮੌਜੂਦ ਹਨ । ਉਨ੍ਹਾਂ ਦੀ ਨਵੀਂ ਕਾਰ ਦੀ ਕੀਮਤ 1.7 ਕਰੋੜ ਰੁਪਏ ਹੈ । ਰੇਂਜ ਰੋਵਰ ਤੋਂ ਇਲਾਵਾ ਉਨ੍ਹਾਂ ਦੇ ਕੋਲ ਮਹਿੰਦਰਾ ਸਕਾਰਪੀਓ, ਐਮ ਜੀ ਹੈਕਟਰ, ਟੋਇਟਾ, ਫਾਰਚੂਨਰ ਅਤੇ ਇੱਕ ਹੁੰਡਈ ਕ੍ਰੇਟਾ ਹੈ। 

Munawar Faruqui  ,,,.jpg77.jpgਐਕਟਰ ਪਾਰਸ ਨੇ ਦਿੱਤੀ ਵਧਾਈ 

ਜਿਉਂ ਹੀ ਨਵੀਂ ਕਾਰ ਦੀ ਖ਼ਬਰ ਮੁਨੱਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਜਿੱਥੇ ਫੈਨਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ, ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ਹੈ।ਟੀਵੀ ਅਦਾਕਾਰ ਪਾਰਸ ਕਾਲਨਾਵਤ ਨੇ ਵੀ ਇੱਕ ਵੀਡੀਓ ਸਾਂਝਾ ਕਰਦੇ ਹੋਏ ਨਵੀਂ ਕਾਰ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਮੁਨੱਵਰ ਫਾਰੂਕੀ ਆਪਣੀ ਕਾਰ ਚੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਮੁਨੱਵਰ ਫਾਰੂਕੀ ਇੱਕ ਭਾਰਤੀ ਸਟੈਂਡ ਅੱਪ ਕਾਮੇਡੀਅਨ ਹੈ ਅਤੇ ਯੂ-ਟਿਊਬ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਉਨ੍ਹਾਂ ਦੇ ਚੁਟਕਲਿਆਂ ਦੇ ਲਈ ਉਨ੍ਹਾਂ ‘ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ ।

 ਉਹ ਲਾਕ ਅੱਪ ਸੀਜ਼ਨ -1 ਅਤੇ ਬਿੱਗ ਬੌਸ ਸੀਜ਼ਨ -17 ਦੇ ਜੇਤੂ ਹਨ । ਫਾਰੂਕੀ ਨੇ 2017 ‘ਚ ਜੈਸਮੀਨ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਅਤੇ 2022 ‘ਚ ਦੋਨਾਂ ਦਾ ਤਲਾਕ ਹੋ ਗਿਆ ।ਉਨ੍ਹਾਂ ਦਾ ਇੱਕ ਪੰਜ ਸਾਲ ਦਾ ਪੁੱਤਰ ਵੀ ਹੈ । 2021 ‘ਚ ਮੁਨੱਵਰ ਨੇ ਨਾਜ਼ਿਲਾ ਸੀਤਾਸ਼ੀ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ, ਪਰ ਕੁਝ ਸਮੇਂ ਬਾਅਦ ਸੀਤਾਸ਼ੀ ਨੇ ਹੋਰਨਾਂ ਮਹਿਲਾਵਾਂ ਦੇ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਸੀ । ਜਿਸ ਤੋਂ ਬਾਅਦ ਸੀਤਾਸ਼ੀ ਨੇ ਉਸ ‘ਤੇ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ ਬ੍ਰੇਕਅਪ ਕਰ ਲਿਆ ਸੀ।

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network