Trending:
ਮਨਕਿਰਤ ਔਲਖ ਨੇ ਪਹਿਲੀ ਵਾਰ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ, ਵੇਖੋ ਪੰਜਾਬੀ ਸਿਤਾਰਿਆਂ ਨੇ ਕਿਵੇਂ ਮਨਾਇਆ ਵੈਲੇਂਨਟਾਈਨ ਡੇਅ
ਅੱਜ ਵੈਲੇਂਨਟਾਈਨ ਡੇਅ (Valentine Day)ਦੇ ਮੌਕੇ ‘ਤੇ ਅਦਾਕਾਰਾ ਨਿਸ਼ਾ ਬਾਨੋ (Nisha Bano)ਨੇ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਸਮੀਰ ਮਾਹੀ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ। ਤਸਵੀਰ ‘ਚ ਸਮੀਰ ਮਾਹੀ ਅਤੇ ਨਿਸ਼ਾ ਬਾਨੋ ਨੇ ਇੱਕੋ ਰੰਗ ਦੇ ਕੱਪੜੇ ਪਾਏ ਹੋਏ ਹਨ ।
/ptc-punjabi/media/media_files/VHNWJU8qOwvDqix3hbxm.jpg)
ਹੋਰ ਪੜ੍ਹੋ : ਜੱਸੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪੁੱਤਰ ਦੇ ਨਾਲ ਖੇਡਦੇ ਆਏ ਨਜ਼ਰ
ਮਨਕਿਰਤ ਔਲਖ ਨੇ ਪਹਿਲੀ ਵਾਰ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਦਾਦਾ ਜੀ ਅਤੇ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਫੈਨਸ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ।
/ptc-punjabi/media/media_files/FAC9efNxN5LkjXta3dEl.jpg)
ਮਾਨਸੀ ਸ਼ਰਮਾ ਨੇ ਵੀ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਲਿਖਿਆ ‘ਹੈਪੀ ਵੈਲੇਂਨਟਾਈਨ ਡੇਅ, ਮੇਰਾ ਹਮੇਸ਼ਾ ਦੇ ਪਿਆਰ।ਮੇਰਾ ਸਾਥੀ, ਮੇਰਾ ਵਿਸ਼ਵਾਸਪਾਤਰ, ਅਤੇ ਮੇਰਾ ਸਭ ਤੋਂ ਵਧੀਆ ਦੋਸਤ ਬਣਨ ਲਈ ਤੁਹਾਡਾ ਧੰਨਵਾਦ। ਤੁਸੀਂ ਉਹ ਹੋ ਜਿਸਦੀ ਮੈਂ ਕਦੇ ਇੱਕ ਪਤੀ ਦੇ ਰੂਪ ਵਿੱਚ ਉਮੀਦ ਕੀਤੀ ਸੀ’। ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਆਪੋ ਆਪਣੇ ਜੀਵਨ ਸਾਥੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ।
/ptc-punjabi/media/media_files/g53QjrpHIRA4FwSwFKJq.jpg)
ਵੈਲੇਂਟਾਈਨ ਡੇਅ ਇਜ਼ਹਾਰ ਏ ਮੁੱਹਬਤ ਦਾ ਦਿਨ ਹੈ। ਇਸ ਦਿਨ ਲੋਕ ਆਪਣੇ ਪ੍ਰੇਮੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਉਂਝ ਪਿਆਰ ਦੇ ਲਈ ਕੋਈ ਖ਼ਾਸ ਦਿਨ ਤੈਅ ਨਹੀਂ ਹੁੰਦਾ । ਤੁਸੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕਿਸੇ ਦਿਨ ਵੀ ਸਾਂਝਾ ਕਰ ਸਕਦੇ ਹੋ ।ਇਹ ਪਿਆਰ ਸਿਰਫ਼ ਪ੍ਰੇਮੀ ਜਾਂ ਪ੍ਰੇਮਿਕਾ ਦੇ ਲਈ ਹੀ ਨਹੀਂ, ਬਲਕਿ ਤੁਸੀਂ ਆਪਣੀ ਮਾਂ, ਭੈਣ , ਭਰਾ ਅਤੇ ਪਿਤਾ ਦੇ ਲਈ ਵੀ ਪਿਆਰ ਜਤਾ ਸਕਦੇ ਹੋ ।ਵੈਸੇ ਇਹ ਤਿਉਹਾਰ ਪੱਛਮੀ ਸੱਭਿਅਤਾ ਦੇ ਨਾਲ ਸਬੰਧਤ ਹੈ। ਜਿਸ ਨੂੰ ਭਾਰਤ ‘ਚ ਵੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।
-