ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਿਸ ਦਿਨ ਲੈਣਗੇ ਫੇਰੇ

Written by  Shaminder   |  March 06th 2024 11:45 AM  |  Updated: March 06th 2024 11:45 AM

ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਿਸ ਦਿਨ ਲੈਣਗੇ ਫੇਰੇ

ਅਦਾਕਾਰ ਪੁਲਕਿਤ ਸਮਰਾਟ (Pulkit Samrat) ਅਤੇ ਕ੍ਰਿਤੀ ਖਰਬੰਦਾ (Kriti Kharbanda) ਦੇ ਵਿਆਹ ਦਾ ਕਾਰਡ (Wedding Card) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।ਪਿਛਲੇ ਕੁਝ ਸਮੇਂ ਤੋਂ ਇਸ ਜੋੜੀ ਦੇ ਵਿਆਹ ਦੇ ਕਿਆਸ ਲਗਾਏ ਜਾ ਰਹੇ ਸਨ । ਪਰ ਹੁਣ ਇਸ ਜੋੜੀ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਹੋਇਆ ਹੈ।ਇਸ ਐਨੀਮੇਟਡ ਕਾਰਡ ‘ਚ ਲਿਖਿਆ ਹੈ ਕਿ ‘ਆਪਣੇ ਸਕਵੇਡ ਦੇ ਨਾਲ ਵਿਆਹ ਦਾ ਜਸ਼ਨ ਮਨਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ। 

kriti and pulkit samrat.jpg

ਹੋਰ ਪੜ੍ਹੋ : ਨਿੰਜਾ ਦਾ ਅੱਜ ਹੈ ਜਨਮ ਦਿਨ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ

ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਪੁਲਕਿਤ ਤੇ ਕ੍ਰਿਤੀ

 ਦੱਸ ਦਈਏ ਕਿ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ ਅਤੇ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।ਬੀਤੇ ਦਿਨੀਂ ਦੋਵਾਂ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।  

ਇਸ ਦਿਨ ਕਰਵਾਉਣ ਜਾ ਰਹੇ ਵਿਆਹ 

 ਮੀਡੀਆ ਰਿਪੋਟਸ ਮੁਤਾਬਕ ਕ੍ਰਿਤੀ ਅਤੇ ਪੁਲਕਿਤ ਸਮਰਾਟ 13 ਮਾਰਚ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਇਹ ਜੋੜੀ ਪਿਛਲੇ ਸਾਲ ਤੋਂ ਵਿਆਹ ਦੀ ਤਿਆਰੀ ‘ਚ ਜੁਟੀ ਹੋਈ ਸੀ।ਕ੍ਰਿਤੀ ਨੇ ਵੈਲੇਂਨਟਾਈਨ ਡੇਅ ‘ਤੇ ਪੋਸਟ ਸਾਂਝੀ ਕਰਕੇ ਵਿਆਹ ਦੇ ਜਸ਼ਨ ਦਾ ਹਿੰਟ ਦਿੱਤਾ ਸੀ। ਜਿਸ ‘ਚ ਅਦਾਕਾਰਾ ਨੇ ਲਿਖਿਆ ‘ਆਓ ਹੱਥਾਂ ‘ਚ ਹੱਥ ਪਾ ਕੇ ਇੱਕਠੇ ਮਾਰਚ ‘ਚ ਚੱਲੀਏ’। 

kriti and pulkit samrat.jpg30  ਨੂੰ ਹੋਈ ਰੋਕਾ ਸੈਰੇਮਨੀ 

ਇਸੇ ਸਾਲ ਤੀਹ ਜਨਵਰੀ ਨੂੰ ਕ੍ਰਿਤੀ ਅਤੇ ਪੁਲਕਿਤ ਦੇ ਕਰੀਬੀ ਦੋਸਤ ਨੇ ਜੋੜੇ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਦੋਨੇਂ ਇੱਕਠੇ ਕਈ ਪੋਜ਼ ਦਿੰਦੇ ਹੋਏ ਨਜ਼ਰ ਆਏ ਸਨ । ਕ੍ਰਿਤੀ ਬਹੁਤ ਹੀ ਸਾਦੇ ਲੁੱਕ ‘ਚ ਨਜ਼ਰ ਆਈ ਸੀ। ਜਦੋਂਕਿ ਪੁਲਕਿਤ ਨੇ ਪ੍ਰਿਟੇਂਡ ਕੁੜਤਾ ਪਇਆ ਸੀ ।

ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

ਪੁਲਕਿਤ ਅਤੇ ਕ੍ਰਿਤੀ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਦੋਵਾਂ ਨੇ ਫ਼ਿਲਮ ‘ਵੀਰੇ ਦੀ ਵੈਡਿੰਗ’ ਅਤੇ ‘ਪਾਗਲਪੰਤੀ’ ‘ਚ ਕੰਮ ਕੀਤਾ ਹੈ।ਫ਼ਿਲਮਾਂ ‘ਚ ਕੰਮ ਕਰਨ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਜਿਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਆਖਿਰਕਾਰ ਇਸ ਜੋੜੀ ਨੇ ਇਸ ਰਿਸ਼ਤੇ ਨੂੰ ਨਾਂਅ ਦੇਣ ਦਾ ਲੱਗਦਾ ਹੈ ਫੈਸਲਾ ਕਰ ਲਿਆ ਹੈ।ਇਸ ਤੋਂ ਪਹਿਲਾਂ ਪੁਲਕਿਤ ਸਮਰਾਟ ਨੇ ਸਲਮਾਨ ਖ਼ਾਨ ਦੀ ਭੈਣ ਬਣੀ ਸ਼ਵੇਤਾ ਰੋਹਿਰਾ ਦੇ ਨਾਲ   ਵਿਆਹ ਕਰਵਾਇਆ ਸੀ। ਪਰ ਇਸ ਜੋੜੀ ਦੀ ਜ਼ਿਆਦਾ ਸਮੇਂ ਤੱਕ ਇੱਕ ਦੂਜੇ ਦੇ ਨਾਲ ਨਹੀਂ ਨਿਭ ਸਕੀ ਅਤੇ ਦੋਵਾਂ ਦੇ ਰਸਤੇ ਹਮੇਸ਼ਾ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਅਤੇ ਹੁਣ ਪੁਲਕਿਤ ਸਮਰਾਟ ਜ਼ਿੰਦਗੀ ‘ਚ ਅੱਗੇ ਵਧਣਾ ਚਾਹੁੰਦੇ ਹਨ ਅਤੇ ਕ੍ਰਿਤੀ ਦੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network