Trending:
ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਦਾ ਹੋਇਆ ਰੋਕਾ, ਵੇਖੋ ਰੋਕਾ ਸੈਰੇਮਨੀ ਦੀਆਂ ਤਸਵੀਰਾਂ
ਕ੍ਰਿਤੀ ਖਰਬੰਦਾ (Kriti Kharbanda) ਅਤੇ ਪੁਲਕਿਤ ਸਮਰਾਟ (Pulkit Samrat)ਦਾ ਰੋਕਾ (Roka Ceremony)ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਹ ਜੋੜੀ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ।ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਆਪਣੀ ਰਿੰਗ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ।ਪੁਲਕਿਤ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
/ptc-punjabi/media/media_files/zdXXCmp56JfIqvNOM7Mo.jpg)
ਹੋਰ ਪੜ੍ਹੋ : ਯੂਟਿਊਬਰ ਭੁਵਨ ਬਾਮ ਨੇ ਦਿੱਲੀ ‘ਚ 11 ਕਰੋੜ ਦਾ ਮਕਾਨ ਹੋਣ ਤੋਂ ਕੀਤਾ ਇਨਕਾਰ, ਕਿਹਾ 'ਇਹ ਮੇਰਾ ਸੁਫ਼ਨਾ ਜ਼ਰੂਰ ਹੈ’
ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਜਿਉਂ ਹੀ ਅਦਾਕਾਰ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਦੇ ਨਾਲ ਨਾਲ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲਾਂਕਿ ਇਸ ਜੋੜੀ ਨੇ ਆਫੀਸ਼ੀਅਲ ਤੌਰ ‘ਤੇ ਆਪਣੇ ਰੋਕੇ ਦੀ ਕੋਈ ਵੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਨਹੀਂ ਕੀਤੀ ਹੈ।
ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀਪੁਲਕਿਤ ਅਤੇ ਕ੍ਰਿਤੀ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਦੋਵਾਂ ਨੇ ਫ਼ਿਲਮ ‘ਵੀਰੇ ਦੀ ਵੈਡਿੰਗ’ ਅਤੇ ‘ਪਾਗਲਪੰਤੀ’ ‘ਚ ਕੰਮ ਕੀਤਾ ਹੈ।ਫ਼ਿਲਮਾਂ ‘ਚ ਕੰਮ ਕਰਨ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਜਿਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਆਖਿਰਕਾਰ ਇਸ ਜੋੜੀ ਨੇ ਇਸ ਰਿਸ਼ਤੇ ਨੂੰ ਨਾਂਅ ਦੇਣ ਦਾ ਲੱਗਦਾ ਹੈ ਫੈਸਲਾ ਕਰ ਲਿਆ ਹੈ।ਇਸ ਤੋਂ ਪਹਿਲਾਂ ਪੁਲਕਿਤ ਸਮਰਾਟ ਨੇ ਸਲਮਾਨ ਖ਼ਾਨ ਦੀ ਭੈਣ ਬਣੀ ਸ਼ਵੇਤਾ ਰੋਹਿਰਾ ਦੇ ਨਾਲ 2014 ‘ਚ ਵਿਆਹ ਕਰਵਾਇਆ ਸੀ। ਪਰ ਇਸ ਜੋੜੀ ਦੀ ਜ਼ਿਆਦਾ ਸਮੇਂ ਤੱਕ ਇੱਕ ਦੂਜੇ ਦੇ ਨਾਲ ਨਹੀਂ ਨਿਭ ਸਕੀ ਅਤੇ ਦੋਵਾਂ ਦੇ ਰਸਤੇ ਹਮੇਸ਼ਾ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਅਤੇ ਹੁਣ ਪੁਲਕਿਤ ਸਮਰਾਟ ਜ਼ਿੰਦਗੀ ‘ਚ ਅੱਗੇ ਵਧਣਾ ਚਾਹੁੰਦੇ ਹਨ ਅਤੇ ਕ੍ਰਿਤੀ ਦੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ।ਪੁਲਕਿਤ ਸਮਰਾਟ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ ‘ਫੁਕਰੇ’, ‘ਫੁਕਰੇ-੩’, ‘ਪਾਗਲਪੰਤੀ’, ‘ਫੁਕਰੇ ਰਿਟਰਨਸ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
-