ਟਿਊਮਰ ਦੇ ਅਪ੍ਰੇਸ਼ਨ ਤੋਂ ਬਾਅਦ ਰਾਖੀ ਸਾਵੰਤ ਦੀ ਹਾਲਤ ਨਹੀਂ ਠੀਕ, ਸਾਬਕਾ ਪਤੀ ਨੇ ਦਿੱਤਾ ਹੈਲਥ ਅਪਡੇਟ
ਰਾਖੀ ਸਾਵੰਤ ਦਾ ਬੀਤੇ ਦਿਨੀਂ ਟਿਊਮਰ ਦਾ ਅਪ੍ਰੇਸ਼ਨ ਹੋਇਆ ਹੈ ਜਿਸ ਤੋਂ ਬਾਅਦ ਰਾਖੀ ਦੀ ਹੈਲਥ ਅਪਡੇਟ ਉਸ ਦੇ ਸਾਬਕਾ ਪਤੀ ਨੇ ਦਿੱਤੀ ਹੈ। ਉਸ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਖੀ ਦੇ ਟਿਊਮਰ ਦਾ ਸਫਲ ਆਪ੍ਰੇਸ਼ਨ ਹੋ ਚੁੱਕਿਆ ਹੈ, ਪਰ ਉਸ ਨੂੰ ਹੋਸ਼ ਹਾਲੇ ਤੱਕ ਵੀ ਨਹੀਂ ਆ ਸਕਿਆ ਹੈ।
ਰਾਖੀ ਸਾਵੰਤ (Rakhi Sawant) ਦਾ ਬੀਤੇ ਦਿਨੀਂ ਟਿਊਮਰ ਦਾ ਅਪ੍ਰੇਸ਼ਨ ਹੋਇਆ ਹੈ ਜਿਸ ਤੋਂ ਬਾਅਦ ਰਾਖੀ ਦੀ ਹੈਲਥ ਅਪਡੇਟ ਉਸ ਦੇ ਸਾਬਕਾ ਪਤੀ ਨੇ ਦਿੱਤੀ ਹੈ। ਉਸ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਖੀ ਦੇ ਟਿਊਮਰ ਦਾ ਸਫਲ ਆਪ੍ਰੇਸ਼ਨ ਹੋ ਚੁੱਕਿਆ ਹੈ, ਪਰ ਉਸ ਨੂੰ ਹੋਸ਼ ਹਾਲੇ ਤੱਕ ਵੀ ਨਹੀਂ ਆ ਸਕਿਆ ਹੈ। ਉਸ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।

ਹੋਰ ਪੜ੍ਹੋ : ਤੀਜੇ ਪਾਤਸ਼ਾਹ ਗੁਰੁ ਅਮਰਦਾਸ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਸਣੇ ਕਈ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ
ਬੀਤੇ ਦਿਨੀਂ ਟਿਊਮਰ ਬਾਰੇ ਹੋਇਆ ਖੁਲਾਸਾ
ਬੀਤੇ ਦਿਨੀਂ ਰਾਖੀ ਸਾਵੰਤ ਨੂੰ ਟਿਊਮਰ ਬਾਰੇ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਰਾਖੀ ਸਾਵੰਤ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਸੀ ਅਤੇ ਕਈ ਦਿਨ ਹਸਪਤਾਲ ‘ਚ ਭਰਤੀ ਰਹਿਣ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਉਸਦੇ ਟਿਊਮਰ ਦਾ ਆਪ੍ਰੇਸ਼ਨ ਹੋਇਆ ਸੀ ।

ਜਿਸ ਤੋਂ ਬਾਅਦ ਉਸ ਦਾ ਸਾਬਕਾ ਪਤੀ ਲਗਾਤਾਰ ਇਸ ਦੇ ਬਾਰੇ ਹੈਲਥ ਅਪਡੇਟ ਸਾਂਝੀ ਕਰ ਰਿਹਾ ਹੈ।ਪਰ ਉਸਦੇ ਦੂਜੇ ਸਾਬਕਾ ਪਤੀ ਆਦਿਲ ਨੇ ਕਿਹਾ ਸੀ ਕਿ ਰਾਖੀ ਜੇਲ੍ਹ ਜਾਣ ਤੋਂ ਬਚਣ ਦੇ ਲਈ ਸਭ ਡਰਾਮਾ ਕਰ ਰਹੀ ਹੈ। ਰਾਖੀ ਸਾਵੰਤ ਬਾਲੀਵੁੱਡ ‘ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਹੈ ਅਤੇ ਅਕਸਰ ਆਪਣੇ ਬੋਲਡ ਅੰਦਾਜ਼ ਦੇ ਨਾਲ ਸੁਰਖੀਆਂ ਵਟੋਰਦੀ ਰਹਿੰਦੀ ਹੈ। ਕਦੇ ਮਲਾਇਕਾ ਅਰੋੜਾ ਦੀ ਨਕਲ ਕਰਕੇ ਅਤੇ ਕਦੇ ਪਤੀ ਦੇ ਨਾਲ ਝਗੜੇ ਕਾਰਨ ਅਕਸਰ ਸੁਰਖੀਆਂ ‘ਚ ਰਹੀ ਹੈ।