ਟਿਊਮਰ ਦੀਆਂ ਖਬਰਾਂ ਦੌਰਾਨ ਰਾਖੀ ਸਾਵੰਤ ਨੇ ਦਿੱਤਾ ਆਪਣਾ ਹੈਲਥ ਅਪਡੇਟ, ਕਿਹਾ ਸ਼ਨੀਵਾਰ ਨੂੰ ਹੈ ਮੇਰੀ ਸਰਜਰੀ
ਰਾਖੀ ਸਾਵੰਤ ਦੇ ਫੈਨਸ ਤੇ ਚਾਹੁਣ ਵਾਲੇ ਉਸ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਹਨ ਅਤੇ ਉਸ ਦੀ ਹਾਲਤ ਬਾਰੇ ਜਾਨਣਾ ਚਾਹੁੰਦੇ ਸਨ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਖੁਦ ਆਪਣੀ ਸਿਹਤ ਦਾ ਹਾਲ ਦੱਸਿਆ ਹੈ।
ਟਿਊਮਰ ਦੀਆਂ ਖਬਰਾਂ ਦੌਰਾਨ ਰਾਖੀ ਸਾਵੰਤ ਨੇ ਦਿੱਤਾ ਆਪਣਾ ਹੈਲਥ ਅਪਡੇਟ, ਕਿਹਾ ਸ਼ਨੀਵਾਰ ਨੂੰ ਹੈ ਮੇਰੀ ਸਰਜਰੀ
ਬੀਤੇ ਕਈ ਦਿਨਾਂ ਤੋਂ ਰਾਖੀ ਸਾਵੰਤ (Rakhi Sawant) ਹਸਪਤਾਲ ‘ਚ ਭਰਤੀ ਹੈ। ਉਸ ਨੂੰ ਬੱਚੇਦਾਨੀ ‘ਚ ਟਿਊਮਰ ਅਤੇ ਦਿਲ ਦੀਆਂ ਸਮੱਸਿਆ ਹੈ। ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਤੋਂ ਹੁਣ ਰਾਖੀ ਨੇ ਆਪਣੀ ਹੈਲਥ ਅਪਡੇਟ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਮਸ਼ਹੂਰ ਅਦਾਕਾਰ ਕੰਵਲਜੀਤ ਸਿੰਘ ਦੇ ਘਰ ‘ਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਜਾਨ
ਰਾਖੀ ਸਾਵੰਤ ਨੇ ਦਿੱਤਾ ਹੈਲਥ ਅਪਡੇਟ
ਰਾਖੀ ਸਾਵੰਤ ਦੇ ਫੈਨਸ ਤੇ ਚਾਹੁਣ ਵਾਲੇ ਉਸ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਹਨ ਅਤੇ ਉਸ ਦੀ ਹਾਲਤ ਬਾਰੇ ਜਾਨਣਾ ਚਾਹੁੰਦੇ ਸਨ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਖੁਦ ਆਪਣੀ ਸਿਹਤ ਦਾ ਹਾਲ ਦੱਸਿਆ ਹੈ। ਅਦਾਕਾਰਾ ਨੇ ਕਿਹਾ ਕਿ ‘ਮੈਂ ਜਲਦੀ ਠੀਕ ਹੋ ਜਾਂਵਾਂਗੀ । ਮੈਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੇਰੇ ਦਸ ਸੈਟੀਮੀਟਰ ਦਾ ਟਿਊਮਰ ਹੈ ਅਤੇ ਸ਼ਨੀਵਾਰ ਨੂੰ ਸਰਜਰੀ ਹੋਣੀ ਹੈ।

ਮੈਂ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਨਹੀਂ ਦੱਸ ਸਕਦੀ। ਪਰ ਰਿਤੇਸ਼ ਤੁਹਾਨੂੰ ਜਾਣਕਾਰੀ ਦਿੰਦੇ ਰਹਿਣਗੇ।ਸਰਜਰੀ ਹੋ ਜਾਣ ਤੋਂ ਬਾਅਦ ਮੈਂ ਟਿਊਮਰ ਦਿਖਾਵਾਂਗੀ। ਮੈਨੂੰ ਹਸਪਤਾਲ ‘ਚ ਭਰਤੀ ਇਸ ਲਈ ਹੋਣਾ ਪਿਆ ਕਿਉਂਕਿ ਸਰਜਰੀ ਤੋਂ ਪਹਿਲਾਂ ਬੀਪੀ ਵਰਗੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਸੀ’।

ਆਦਿਲ ਦੁਰਾਨੀ ਨੇ ਕਿਹਾ ਸੀ ਡਰਾਮਾ ਕਰ ਰਹੀ ਹੈ ਰਾਖੀ
ਹਾਲਾਂਕਿ ਇਸ ਤੋਂ ਪਹਿਲਾਂ ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦੁਰਾਨੀ ਨੇ ਇਨ੍ਹਾਂ ਖਬਰਾਂ ਨੂੰ ਰਾਖੀ ਦਾ ਡਰਾਮਾ ਦੱਸਿਆ ਸੀ ਤੇ ਕਿਹਾ ਸੀ ਕਿ ਜੇਲ੍ਹ ਜਾਣ ਤੋਂ ਬਚਣ ਦੇ ਲਈ ਉਹ ਡਰਾਮਾ ਕਰ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
