ਵਿਆਹ ਤੋਂ ਬਾਅਦ ਕਿਵੇਂ ਬੀਤ ਰਹੀ ਹੈ ਜੈਕੀ ਤੇ ਰਕੁਲਪ੍ਰੀਤ ਦੀ ਜ਼ਿੰਦਗੀ,ਰਕੁਲਪ੍ਰੀਤ ਨੇ ਕੀਤਾ ਖੁਲਾਸਾ, ਹੋਲੀ ਨੂੰ ਲੈ ਕੇ ਉਤਸ਼ਾਹਿਤ ਅਦਾਕਾਰਾ
ਰਕੁਲਪ੍ਰੀਤ (Rakulpreet Singh) ਅਤੇ ਜੈਕੀ ਭਗਨਾਨੀ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਤੋਂ ਬਾਅਦ ਦੋਵਾਂ ਦਾ ਸਮਾਂ ਕਿਵੇਂ ਬੀਤ ਰਿਹਾ ਹੈ । ਇਸ ਦੇ ਬਾਰੇ ਰਕੁਲਪ੍ਰੀਤ ਨੇ ਖੁਲਾਸਾ ਕੀਤਾ ਹੈ ।ਇਸ ਦੇ ਨਾਲ ਹੀ ਅਦਾਕਾਰਾ ਇਸ ਵਾਰ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ (Holi Festival) ਮਨਾਉਣ ਜਾ ਰਹੀ ਹੈ।ਜਿਸ ਨੂੰ ਲੈ ਕੇ ਅਦਾਕਾਰਾ ਬਹੁਤ ਜ਼ਿਆਦਾ ਐਕਸਾਈਟਡ ਹੈ । ਉਸਦਾ ਕਹਿਣਾ ਹੈ ਕਿ ‘ਅਸੀਂ ਪਹਿਲੀ ਹੋਲੀ ਇੱਕਠੇ ਮਨਾਵਾਂਗੇ’। ਰਕੁਲਪ੍ਰੀਤ ਪਤੀ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ ਅਤੇ ਜੈਕੀ ਦਾ ਸਾਥ ਪਾ ਕੇ ਬਹੁਤ ਖੁਸ਼ ਹੈ।
/ptc-punjabi/media/media_files/eig6NeL3OB8pNCVh4S7V.jpg)
ਹੋਰ ਪੜ੍ਹੋ : ਰਾਖੀ ਸਾਵੰਤ ਨੇ ਸਾਬਕਾ ਪਤੀ ਆਦਿਲ ਦੁਰਾਨੀ ਨੂੰ ਕੱਢੀਆਂ ਗਾਲ੍ਹਾਂ
ਜੈਕੀ ਭਗਨਾਨੀ ਤੇ ਰਕੁਲਪ੍ਰੀਤ ਨੇ ਕਰਵਾਇਆ ਵਿਆਹ
ਅਦਾਕਾਰਾ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ । ਗੋਆ ‘ਚ ਹੋਏ ਇਸ ਵਿਆਹ ‘ਚ ਦੋਵਾਂ ਦੇ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।
View this post on Instagram
ਇਸ ਤੋਂ ਪਹਿਲਾਂ ਦੋਵਾਂ ਨੇ ਲੰਮਾ ਸਮਾਂ ਇੱਕ ਦੂਜੇ ਨੂੰ ਡੇਟਿੰਗ ਕੀਤੀ ਸੀ । ਦੋਵਾਂ ਦੀ ਇੱਕਠਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਵਿਆਹ ਦੀ ਸ਼ੁਰੂਆਤ ਘਰ ‘ਚ ਅਦਾਕਾਰਾ ਦੇ ਵੱਲੋਂ ਰਖਵਾਏ ਗਏ ਅਖੰਡ ਪਾਠ ਦੇ ਨਾਲ ਹੋਈ ਸੀ ।

ਰਕੁਲਪ੍ਰੀਤ ਦਾ ਵਰਕ ਫ੍ਰੰਟ
ਰਕੁਲਪ੍ਰੀਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਅਜੇ ਦੇਵਗਨ ਦੇ ਨਾਲ ਫ਼ਿਲਮ ‘ਦੇ ਦੇ ਪਿਆਰ ਦੇ’ ਵਿੱਚ ਵੀ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਅਦਾਕਾਰਾ ਨੇ ਅਜੇ ਦੇਵਗਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ । ਜਿਸ ‘ਚ ਤੱਬੂ ਅਜੇ ਦੀ ਪਤਨੀ ਦੇ ਕਿਰਦਾਰ ‘ਚ ਦਿਖਾਈ ਦਿੱਤੀ ਸੀ । ਕਾਮੇਡੀ ਅਤੇ ਡਰਾਮੇ ਦੇ ਨਾਲ ਭਰਪੂਰ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਵੀ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਰਕੁਲਪ੍ਰੀਤ ਨੇ ਸਾਊਥ ਇੰਡਸਟਰੀ ‘ਚ ਵੀ ਕੰਮ ਕੀਤਾ ਹੈ ।ਜਦੋਂਕਿ ਅਦਾਕਾਰਾ ਦੇ ਪਤੀ ਜੈਕੀ ਭਗਨਾਨੀ ਫ਼ਿਲਮ ਪ੍ਰੋਡਿਊਸਰ ਹਨ ।
View this post on Instagram