ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

Written by  Shaminder   |  February 29th 2024 01:54 PM  |  Updated: February 29th 2024 01:54 PM

ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਰਕੁਲਪ੍ਰੀਤ (Rakulpreet singh) ਅਤੇ ਜੈਕੀ ਭਗਨਾਨੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਇਸ ਜੋੜੀ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਜਿਨ੍ਹਾਂ ‘ਚ ਇਹ ਜੋੜੀ ਹਲਦੀ ਦੇ ਨਾਲ-ਨਾਲ ਖੁਸ਼ੀਆਂ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ‘ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਫੁੱਲਾਂ ਦੀ ਬਰਸਾਤ ਕੀਤੀ ਜਾ ਰਹੀ ਹੈ। 

Rakul and jackky haldi.jpg

ਹੋਰ ਪੜ੍ਹੋ : ਅਮਨ ਰੋਜ਼ੀ ਦਾ ਵੀਡੀਓ ਹੋਇਆ ਵਾਇਰਲ, ਕਿਹਾ ‘ਮੈਂ ਮਰ ਸਕਦੀ ਹਾਂ, ਪਰ ਆਤਮਾ ਨਾਲ ਗਾ ਨਹੀਂ ਸਕਦੀ’

ਰਕੁਲਪ੍ਰੀਤ ਨੇ ਸਿੱਖ ਅਤੇ ਸਿੰਧੀ ਰੀਤੀ ਰਿਵਾਜ਼ ਮੁਤਾਬਕ ਕਰਵਾਇਆ ਵਿਆਹ 

 ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਨੇ ਸਿੱਖ ਅਤੇ ਸਿੰਧੀ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਹੈ। ਕਿਉਂਕਿ ਰਕੁਲਪ੍ਰੀਤ ਦਾ ਸਬੰਧ ਸਿੱਖ ਪਰਿਵਾਰ ਦੇ ਨਾਲ ਹੈ। ਜਦੋਂਕਿ ਜੈਕੀ ਭਗਨਾਨੀ ਸਿੰਧੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਸ ਜੋੜੀ ਨੇ ਗੋਆ ‘ਚ ਵਿਆਹ ਕਰਵਾਇਆ ਹੈ । ਜਦੋਂਕਿ ਇਸ ਜੋੜੀ ਨੇ ਪਹਿਲਾਂ ਵਿਦੇਸ਼ ‘ਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ।ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਤੋਂ ਬਾਅਦ ਦੋਵਾਂ ਨੇ ਗੋਆ ‘ਚ ਵਿਆਹ ਕਰਵਾਇਆ । 

Jackky Bhagnani.jpgਵਿਆਹ ਤੋਂ ਪਹਿਲਾਂ ਕਰਵਾਇਆ ਅਖੰਡ ਪਾਠ 

 ਵਿਆਹ ਤੋਂ ਪਹਿਲਾਂ ਰਕੁਲਪ੍ਰੀਤ ਦੇ ਘਰ ‘ਚ ਸ੍ਰੀ ਅਖੰਡ ਪਾਠ ਰਖਵਾਇਆ ਗਿਆ ਸੀ ।ਜਿਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਸਨ । ਰਕੁਲਪ੍ਰੀਤ ਦੇ ਪਤੀ ਜੈਕੀ ਭਗਨਾਨੀ ਪ੍ਰੋਡਿਊਸਰ ਹਨ । ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ । ਇਹ ਜੋੜੀ ਅਕਸਰ ਇੱਕਠਿਆਂ ਨਜ਼ਰ ਆਉਂਦੀ ਸੀ ।ਪਰ ਕਦੇ ਵੀ ਦੋਨਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕੀਤੀ । 

ਰਕੁਲਪ੍ਰੀਤ ਦਾ ਵਰਕ ਫ੍ਰੰਟ 

ਰਕੁਲਪ੍ਰੀਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਅਜੇ ਦੇਵਗਨ ਦੇ ਨਾਲ ‘ਦੇ ਦੇ ਪਿਆਰ ਦੇ’, ‘ਛੱਤਰੀ ਵਾਲੀ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗੀ। ਰਕੁਲਪ੍ਰੀਤ ਨੇ ਜਿੱਥੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਕਈ ਸਾਊਥ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰਾ ਨਜ਼ਰ ਆ ਚੁੱਕੀ ਹੈ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network