ਰਕੁਲਪ੍ਰੀਤ ਦੀ ਮਹਿੰਦੀ ਦਾ ਲਹਿੰਗਾ ਚੋਲੀ ਤਿਆਰ ਕਰਨ ‘ਚ ਲੱਗੇ ਸਨ 680 ਘੰਟੇ, ਵਿਆਹ ਦਾ ਜੋੜਾ ਕਈ ਮਹੀਨਿਆਂ ‘ਚ ਹੋਇਆ ਸੀ ਤਿਆਰ

Reported by: PTC Punjabi Desk | Edited by: Shaminder  |  February 28th 2024 10:34 AM |  Updated: February 28th 2024 10:34 AM

ਰਕੁਲਪ੍ਰੀਤ ਦੀ ਮਹਿੰਦੀ ਦਾ ਲਹਿੰਗਾ ਚੋਲੀ ਤਿਆਰ ਕਰਨ ‘ਚ ਲੱਗੇ ਸਨ 680 ਘੰਟੇ, ਵਿਆਹ ਦਾ ਜੋੜਾ ਕਈ ਮਹੀਨਿਆਂ ‘ਚ ਹੋਇਆ ਸੀ ਤਿਆਰ

 ਰਕੁਲਪ੍ਰੀਤ (Rakulpreet Singh) ਅਤੇ ਜੈਕੀ ਭਗਨਾਨੀ ਕੁਝ ਦਿਨ ਪਹਿਲਾਂ ਗੋਆ ‘ਚ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਅਤੇ ਹੋਰ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਅਦਾਕਾਰਾ ਦੀ ਮਹਿੰਦੀ ਸੈਰੇਮਨੀ ਦੌਰਾਨ ਦੀ ਆਊਟਫਿੱਟ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਰੈਡ ਕਲਰ ਦੇ ਲਹਿੰਗਾ ਚੋਲੀ ‘ਚ ਨਜ਼ਰ ਆ ਰਹੀ ਹੈ। 

Rakulpreet and jackky wedding pics .jpg ਹੋਰ ਪੜ੍ਹੋ : ਗਾਇਕ ਰੌਸ਼ਨ ਪ੍ਰਿੰਸ ਨੇ ਲੁਧਿਆਣਾ ਦੇ ਮੰਦਰ ‘ਚ ਹੋਈ ਘਟਨਾ ‘ਤੇ ਜਤਾਇਆ ਦੁੱਖ

680 ਘੰਟੇ ਦੀ ਮਿਹਨਤ ਨਾਲ ਹੋਇਆ ਤਿਆਰ 

ਰਕੁਲਪ੍ਰੀਤ ਨੇ ਆਪਣੇ ਮਹਿੰਦੀ ਫੰਕਸ਼ਨ ‘ਚ ਫੁਲਕਾਰੀ ਲਹਿੰਗਾ ਪਾਇਆ ਸੀ । ਰਕੁਲ ਦੀ ਆਊਟਫਿੱਟ ਤਿਆਰ ਕਰਨ ਵਾਲੇ ਡਿਜ਼ਾਈਨਰ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਸ ਨੇ ਦੱਸਿਆ ਹੈ ਕਿ ਅਦਾਕਾਰਾ ਦੀ ਇਸ ਡ੍ਰੈੱਸ ਨੂੰ ਬਨਾਉਣ ਦੇ ਲਈ 680 ਘੰਟੇ ਲੱਗੇ ਸਨ ।ਅਰਪਿਤ ਮਹਿਤਾ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈ ਕਿ ਇਸ ਮਾਸਟਰ ਪੀਸ ਨੂੰ ਬਨਾਉਣ ਦੇ ਲਈ ਕਈ ਮਹੀਨਿਆਂ ਦੀ ਮਿਹਨਤ, ਅਨੇਕਾਂ ਟ੍ਰਾਇਲ ਅਤੇ ਡਿਟੇਲਸ ਦੇਣ ਲਈ ਬਹੁਤ ਸਾਰੀ ਅਟੈਂਸ਼ਨ ਲੱਗੀ ਹੈ।ਫੁਲਕਾਰੀ ਤੋਂ ਪ੍ਰਭਾਵਿਤ ਇਸ ਕਢਾਈ ਨੂੰ ਪੂਰਾ ਕਰਨ ਦੇ ਲਈ680ਘੰਟੇ ਲੱਗੇ ਹਨ । 

Rakulpreet Singh.jpg

ਪਿੰਕ ਅਤੇ ਆਰੇਂਜ  ਸੰਧੂਰੀ ਧਾਗੇ ਨੂੰ ਗੋਲਡਨ ਕਸਾਬ ਅਤੇ ਕੱਟਦਾਨਾ ਦੇ ਨਾਲ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਮਿਰਰ ਵਰਕ ਵੀ ਕੀਤਾ ਗਿਆ ਸੀ। ਰਕੁਲਪ੍ਰੀਤ ਸਿੰਘ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਇਸ ਲਈ ਫੁਲਕਾਰੀ ਉਸ ਦੀ ਪਹਿਲੀ ਪਸੰਦ ਸੀ । ਇਸੇ ਲਈ ਡਿਜ਼ਾਈਨਰ ਦੇ ਵੱਲੋਂ ਇਸ ਸਭ ਨੂੰ ਧਿਆਨ ‘ਚ ਰੱਖਦੇ ਹੋਏ ਹੀ ਇਸ ਡ੍ਰੈੱਸ ਨੂੰ ਤਿਆਰ ਕੀਤਾ ਗਿਆ ਹੈ । 

ਬੀਤੇ ਦਿਨੀਂ ਜੋੜੀ ਨੇ ਗੋਆ ‘ਚ ਕਰਵਾਇਆ ਵਿਆਹ 

 ਦੱਸ ਦਈਏ ਕਿ ਰਕੁਲਪ੍ਰੀਤ ਅਤੇ ਜੈਕੀ ਨੇ ਬੀਤੇ ਦਿਨੀਂ ਗੋਆ ‘ਚ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ  ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਪਹਿਲਾਂ ਇਸ ਜੋੜੀ ਨੇ ਵਿਦੇਸ਼ ‘ਚ ਵਿਆਹ ਕਰਵਾਉਣਾ ਸੀ । ਪਰ ਇਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਤੋਂ ਬਾਅਦ ਉਸ ਨੇ ਗੋਆ ‘ਚ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ । 

 i 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network