ਗਾਇਕ ਰੌਸ਼ਨ ਪ੍ਰਿੰਸ ਨੇ ਲੁਧਿਆਣਾ ਦੇ ਮੰਦਰ ‘ਚ ਹੋਈ ਘਟਨਾ ‘ਤੇ ਜਤਾਇਆ ਦੁੱਖ

Written by  Shaminder   |  February 28th 2024 09:50 AM  |  Updated: February 28th 2024 09:50 AM

ਗਾਇਕ ਰੌਸ਼ਨ ਪ੍ਰਿੰਸ ਨੇ ਲੁਧਿਆਣਾ ਦੇ ਮੰਦਰ ‘ਚ ਹੋਈ ਘਟਨਾ ‘ਤੇ ਜਤਾਇਆ ਦੁੱਖ

ਲੁਧਿਆਣਾ ਸ਼ਹਿਰ ‘ਚ ਇੱਕ ਮੰਦਰ (Ludhiana Temple) ‘ਚ ਤੋੜ ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਲੋਕਾਂ  ‘ਚ ਰੋਸ ਦੀ ਲਹਿਰ ਹੈ । ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮੰਦਰ ਦਾ ਪੁਜਾਰੀ ਸਵੇਰ ਵੇਲੇ ਮੰਦਰ ‘ਚ ਪਹੁੰਚਿਆ ਤਾਂ ਮੂਰਤੀਆਂ ਖੰਡਿਤ ਪਈਆਂ ਸਨ ਅਤਟੇ ਮੰਦਰ ‘ਚ ਕੁਲ 14 ਮੂਰਤੀਆਂ ਸਨ । ਜਿਨ੍ਹਾਂ ਨੂੰ ਤੋੜਿਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਸ ਮੰਦਰ ‘ਚ ਦਾਖਲ ਹੋ ਕੇ ਕਿਨ੍ਹਾਂ ਬਦਮਾਸ਼ਾਂ ਨੇ ਤੋੜ ਭੰਨ ਕੀਤੀ ਹੈ। 

Roshan Prince 44.jpg

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਮਸ਼ਹੂਰ ਸਿਤਾਰੇ, ਬੁੱਝੋ ਤਾਂ ਜਾਣੀਏ

ਰੌਸ਼ਨ ਪ੍ਰਿੰਸ ਨੇ ਜਤਾਇਆ ਰੋਸ 

ਰੌਸ਼ਨ ਪ੍ਰਿੰਸ ਨੇ ਇਸ ਘਟਨਾ ‘ਤੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਹਾਲੇ ਲੋਕ ਬੇਅਦਬੀ ਦੀਆਂ ਘਟਨਾਵਾਂ ਨੂੰ ਭੁੱਲ ਵੀ ਨਹੀਂ ਸਨ ਪਾਏ ਕਿ ਹੁਣ ਮੁੜ ਤੋਂ ਇਸ ਤਰ੍ਹਾਂ ਦੀ ਘਟਨਾ ਹੁਣ ਮੰਦਰ ‘ਚ ਹੋ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ‘ਚ ਜੋ ਵੀ ਮੁਜ਼ਲਮ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ । ਕਿਉਂਕਿ ਅਜਿਹੇ ਲੋਕਾਂ ‘ਤੇ ਨੱਥ ਪਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਧਾਰਮਿਕ ਅਸਥਾਨ ਦੇ ਨਾਲ ਤੁਹਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ।

 

ਰੌਸ਼ਨ ਪ੍ਰਿੰਸ ਦਾ ਵਰਕ ਫ੍ਰੰਟ  

  ਰੌਸ਼ਨ ਪ੍ਰਿੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।ਬਤੌਰ ਗਾਇਕ ਰੌਸ਼ਨ ਪ੍ਰਿੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ। ਰੌਸ਼ਨ ਪ੍ਰਿੰਸ ਜਿੱਥੇ ਵਧੀਆ ਗਾਇਕ, ਅਦਾਕਾਰ ਹਨ ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਹੁਣ ਤੱਕ ਉਹ ਕਈ ਗੀਤ ਲਿਖ ਚੁੱਕੇ ਹਨ । ਜਿਨ੍ਹਾਂ ਨੂੰ ਕਈ ਵੱਡੇ ਗਾਇਕਾਂ ਨੇ ਗਾਇਆ ਹੈ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network