ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਮਸ਼ਹੂਰ ਸਿਤਾਰੇ, ਬੁੱਝੋ ਤਾਂ ਜਾਣੀਏ

Written by  Shaminder   |  February 28th 2024 08:00 AM  |  Updated: February 28th 2024 08:00 AM

ਤਸਵੀਰ ‘ਚ ਨਜ਼ਰ ਆ ਰਹੇ ਹਨ ਪੰਜਾਬੀ ਇੰਡਸਟਰੀ ਮਸ਼ਹੂਰ ਸਿਤਾਰੇ, ਬੁੱਝੋ ਤਾਂ ਜਾਣੀਏ

ਪੰਜਾਬੀ ਇੰਡਸਟਰੀ ਦਿਨੋਂ ਦਿਨ ਵਧ ਫੁਲ ਰਹੀ ਹੈ।ਪਰ ਪਾਲੀਵੁੱਡ ‘ਚ ਕੁਝ ਅਜਿਹੇ ਸਿਤਾਰੇ (Punjabi Stars)  ਵੀ ਹੋਏ ਹਨ । ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਫੈਨਸ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਬਾਰੇ ਜਾਨਣਾ ਚਾਹੁੰਦੇ ਹਨ । ਖ਼ਾਸ ਕਰਕੇ ਉਨ੍ਹਾਂ ਦੇ ਪੁਰਾਣੇ ਦਿਨਾਂ ਅਤੇ ਬਚਪਨ ਬਾਰੇ ਜਾਨਣ ਦੇ ਇੱਛੁਕ ਹੁੰਦੇ ਹਨ । ਅੱਜ ਇੱਕ ਅਜਿਹੇ ਹੀ ਸਿਤਾਰੇ ਦੀ ਪੁਰਾਣੀ ਤਸਵੀਰ (Old Pic) ਤੁਹਾਨੂੰ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਇਹ ਗਾਇਕ ਹੋਰ ਨਾਮੀ ਸਿੰਗਰ ਦੇ ਨਾਲ ਨਜ਼ਰ ਆ ਰਿਹਾ ਹੈ। ਦਰਅਸਲ ਇਹ ਗਾਇਕ ਨੱਬੇ ਦੇ ਦਹਾਕੇ ‘ਚ ਕਾਫੀ ਪ੍ਰਸਿੱਧ ਸੀ ।

ਕਮਲਹੀਰ ਪਹੁੰਚੇ ਆਪਣੇ ਪਿੰਡ, ਦਿਖਾਈਆਂ ਪਿੰਡ ਦੀਆਂ ਝਲਕੀਆਂ,   ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਨਾਲ ਆਏ ਨਜ਼ਰ

ਹੋਰ ਪੜ੍ਹੋ : ਕੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ ਜਨਮ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ

ਜਿਸ ਨੇ ਤੇਰਾ ਨਾਂਅ ਚੰਗਾ ਲੱਗੇ, ਗੱਡੀ ਵਾਲਿਆ ਬਾਬੂਆ ਰੋਕ ਗੱਡੀ, ਕਦੀਂ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਦਨ ਮੱਦੀ ਦੀ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। 

ਮਨਮੋਹਨ ਵਾਰਿਸ ਨੇ 1995 ‘ਚ ਜਿਸ ਸ਼ਖਸ ਦੇ ਵਿਆਹ ‘ਚ ਕੀਤਾ ਸੀ ਪਰਫਾਰਮ, ਉਸਦੇ ਪੁੱਤਰ ਦੇ ਵਿਆਹ ‘ਚ ਵੀ ਗਾਉਣ ਦਾ ਮਿਲਿਆ ਮੌਕਾ, ਵੇਖੋ ਵੀਡੀਓ

ਤਸਵੀਰ ‘ਚ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ  ਵੀ ਨਜ਼ਰ ਆ ਰਹੇ ਹਨ । ਜਿਸ ‘ਚ ਕਮਲਹੀਰ, ਮਨਮੋਹਨ ਵਾਰਿਸ, ਸੰਗਤਾਰ ਤੇ ਇੱਕ ਹੋਰ ਗਾਇਕ ਵੀ ਨਜ਼ਰ ਆ ਰਿਹਾ ਹੈ ।ਇਨ੍ਹਾਂ ਸਾਰੇ ਗਾਇਕਾਂ ਨੇ ਨੱਬੇ ਦੇ ਦਹਾਕੇ ‘ਚ ਆਪਣੇ ਗੀਤਾਂ ਦੇ ਨਾਲ ਲੋਹਾ ਮਨਵਾਇਆ ਸੀ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਸੀ।ਸੰਗਤਾਰ ਆਪਣੇ ਭਰਾਵਾਂ ਮਨਮੋਹਨ ਵਾਰਿਸ ਅਤੇ ਕਮਲਹੀਰ ਦੇ ਨਾਲ ਗੀਤਾਂ ਨੂੰ ਸੰਗੀਤ ਦਿੰਦਾ ਹੈ।  

ਸਰਦੂਲ ਸਿਕੰਦਰ ਦੇ ਨਾਲ ਕੀਤਾ ਸੀ ਪਹਿਲਾ ਸ਼ੋਅ 

ਮਦਨ ਮੱਦੀ ਨੇ ਸਰਦੂਲ ਸਿਕੰਦਰ ਦੇ ਨਾਲ ਪਹਿਲਾ ਸ਼ੋਅ ਕੀਤਾ ਸੀ । ਸਰਦੂਲ ਸਿਕੰਦਰ ਨੇ ਵੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਬੀਤੇ ਦਿਨੀਂ ਸਰਦੂਲ ਸਿਕੰਦਰ ਦੀ ਬਰਸੀ ਸੀ । ਇਸ ਮੌਕੇ ‘ਤੇ ਗਾਇਕ ਦੀ ਪਤਨੀ ਨੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network