Advertisment

ਕਮਲਹੀਰ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਗਾਇਕ ਕਮਲਹੀਰ ਨੇ ਅੱਜ ਆਪਣਾ ਜਨਮ ਦਿਨ ਮਨਾਇਆ ਹੈ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਕਮਲਹੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੇ ਦੋਸਤਾਂ ਮਿੱਤਰਾਂ ਅਤੇ ਫੈਨਸ ਦੇ ਨਾਲ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।

author-image
By Shaminder
New Update
Kamalheer Birthday Celebration.jpg
Listen to this article
0.75x 1x 1.5x
00:00 / 00:00
Advertisment

ਪੰਜਾਬੀ ਗਾਇਕ ਕਮਲਹੀਰ (Kamalheer)ਨੇ ਅੱਜ ਆਪਣਾ ਜਨਮ ਦਿਨ (Birthday Celebration) ਮਨਾਇਆ ਹੈ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਕਮਲਹੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੇ ਦੋਸਤਾਂ ਮਿੱਤਰਾਂ ਅਤੇ ਫੈਨਸ ਦੇ ਨਾਲ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਜਨਮ ਦਿਨ ‘ਤੇ ਵਧਾਈ ਭੇਜਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। 

Advertisment

ਕਮਲਹੀਰ ਪਹੁੰਚੇ ਆਪਣੇ ਪਿੰਡ, ਦਿਖਾਈਆਂ ਪਿੰਡ ਦੀਆਂ ਝਲਕੀਆਂ, ਵੇਖੋ ਵੀਡੀਓ

ਹੋਰ ਪੜ੍ਹੋ : ਸਰਦੀਆਂ ‘ਚ ਟ੍ਰਾਈ ਕਰੋ ਇਹ ਅਚਾਰ, ਵਧ ਜਾਵੇਗਾ ਖਾਣੇ ਦਾ ਸੁਆਦ 

ਕਮਲਹੀਰ ਦਾ ਨਿੱਜੀ ਜੀਵਨ ਤੇ ਪਰਿਵਾਰ 

Advertisment

ਗਾਇਕ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ   ਕਮਲ ਹੀਰ ਦਾ ਜਨਮ 23  ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ।ਭਾਵੇਂ ਉਹ ਪੰਜਾਬ ਵਿੱਚ ਜਨਮੇ ਸਨ ਪਰ 1990 'ਚ ਉਹ ਪੂਰੇ ਪਰਿਵਾਰ ਨਾਲ ਕੈਨੇਡਾ 'ਚ ਸੈਟਲ ਹੋ ਗਏ ਸਨ । ਗਾਇਕ ਦੀ ਪਤਨੀ ਦਾ ਨਾਮ  ਗੁਰਜੀਤ ਕੌਰ ਹੈ। ਕਮਲ ਨੇ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਹਾਸਲ ਕੀਤੀ ਸੀ । 

ਕਮਲਹੀਰ ਪਹੁੰਚੇ ਆਪਣੇ ਪਿੰਡ, ਦਿਖਾਈਆਂ ਪਿੰਡ ਦੀਆਂ ਝਲਕੀਆਂ,   ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਨਾਲ ਆਏ ਨਜ਼ਰ
ਸੰਗੀਤਕ ਸਫ਼ਰ ਦੀ ਸ਼ੁਰੂਆਤ 

ਕਮਲਹੀਰ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਆਪਣੀ ਐਲਬਮ  'ਕਮਲੀ' ਨਾਲ 2000 'ਚ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ 2002  'ਚ ਗੀਤ 'ਕੈਂਠੇ ਵਾਲਾ' ਰਿਲੀਜ਼ ਕੀਤਾ ਸੀ ਜਿਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ । ਇਸ ਤੋਂ ਬਾਅਦ ਕਮਲਹੀਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । ਜਿਸ ‘ਚ ਜਿੰਦੇ ਨੀ ਜਿੰਦੇ, ਦਿਲਾ ਮੇਰਿਆ, ਨਛੇੜੀ ਦਿਲ, ਕਿਹਨੂੰ ਯਾਦ ਕਰ ਕਰ ਹੱਸਦੀ, ਫੇਸਬੁੁੱਕ ਸਣੇ ਕਈ ਹਿੱਟ ਗੀਤ ਗਾਏ ।

Advertisment

ਕਮਲਹੀਰ ਪਹੁੰਚੇ ਆਪਣੇ ਪਿੰਡ, ਦਿਖਾਈਆਂ ਪਿੰਡ ਦੀਆਂ ਝਲਕੀਆਂ,   ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਨਾਲ ਆਏ ਨਜ਼ਰ

 ਜੋ ਸਰੋਤਿਆਂ ਦੇ ਦਿਲਾਂ ‘ਤੇ ਅੱਜ ਵੀ ਰਾਜ ਕਰਦੇ ਹਨ । ਕਮਲਹੀਰ, ਸੰਗਤਾਰ ਅਤੇ ਮਨਮੋਹਨ ਵਾਰਿਸ ਤਿੰਨਾਂ ਭਰਾਵਾਂ ਦੀ ਤਿੱਕੜੀ ਵਿਦੇਸ਼ਾਂ ‘ਚ ਵੀ ਆਪਣੇ ‘ਪੰਜਾਬੀ ਵਿਰਸੇ’ ਦੇ ਨਾਲ ਲੋਕਾਂ ‘ਚ ਧੂੰਮਾਂ ਪਾਉਂਦੀ ਹੈ।ਬੇਸ਼ੱਕ ਤਿੰਨੋਂ ਭਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ‘ਚ ਸੈਟਲ ਹੋ ਗਏ ਹਨ । ਪਰ ਪੰਜਾਬ ਦੇ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਅਕਸਰ ਪੰਜਾਬ ‘ਚ ਵੀ ਉਹ ਸ਼ੋਅ ਕਰਦੇ ਹੋਏ ਨਜ਼ਰ ਆਉਂਦੇ ਹਨ ।Advertisment

Stay updated with the latest news headlines.

Follow us:
Advertisment
Advertisment
Latest Stories
Advertisment