ਗਾਇਕ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਟੀਵੀ ਪਰਫਾਰਮੈਂਸ ਦੀ ਝਲਕ ਕੀਤੀ ਸਾਂਝੀ, 1991 ‘ਚ ਕੀਤਾ ਸੀ ਪਰਫਾਰਮ

ਵਾਰਿਸ ਭਰਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

Written by  Shaminder   |  November 23rd 2023 01:53 PM  |  Updated: November 23rd 2023 02:03 PM

ਗਾਇਕ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਟੀਵੀ ਪਰਫਾਰਮੈਂਸ ਦੀ ਝਲਕ ਕੀਤੀ ਸਾਂਝੀ, 1991 ‘ਚ ਕੀਤਾ ਸੀ ਪਰਫਾਰਮ

ਵਾਰਿਸ ਭਰਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪਿੰਡ ਹੱਲੂਵਾਲ ਦੇ ਜੰਮਪਲ ਵਾਰਿਸ ਭਰਾਵਾਂ ਨੇ ਨੱਬੇ ਦੇ ਦਹਾਕੇ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਮਨਮੋਹਨ ਵਾਰਿਸ (Manmohan Waris) ਅਤੇ ਕਮਲਹੀਰ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਸੰਗਤਾਰ ਵਧੀਆ ਸੰਗੀਤਕਾਰ ਹੈ ।

ਹੋਰ ਪੜ੍ਹੋ :  22 ਸਾਲ ਦੀ ਹੋਈ ਜੈਜ਼ੀ ਬੀ ਦੀ ਧੀ, ਗਾਇਕ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

ਆਪਣੇ ਭਰਾਵਾਂ ਦੇ ਗੀਤਾਂ ਨੂੰ ਉਹ ਹੀ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਦਾ ਹੈ । ਮਨਮੋਹਨ ਵਾਰਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਨਮੋਹਨ ਗੀਤ ਗਾ ਰਹੇ ਹਨ।ਉਦੋਂ ਕਮਲਹੀਰ ਮਹਿਜ਼ ਸਤਾਰਾਂ ਸਾਲ ਦੇ ਸਨ ।

ਵੀਡੀਓ ‘ਚ ਤੁਸੀਂ ਮਨਮੋਹਨ ਵਾਰਿਸ ਦੇ ਨਾਲ ਨਾਲ ਕਮਲਹੀਰ ਅਤੇ ਸੰਗਤਾਰ ਨੂੰ ਸਾਜ਼ਾਂ ‘ਤੇ ਹੱਥ ਅਜ਼ਮਾਉਂਦੇ ਵੇਖ ਸਕਦੇ ਹੋ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਮਨਮੋਹਨ ਵਾਰਿਸ ਨੇ ਦਿੱਤੇ ਕਈ ਹਿੱਟ ਗੀਤ 

ਮਨਮੋਹਨ ਵਾਰਿਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਦੇ ਇੱਕਲੀ ਬਹਿ ਕੇ ਸੋਚੀਂ ਨੀਂ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਪ੍ਰਭਾਤ ਫੇਰੀ ਸਣੇ ਕਈ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network