ਦਿਓਲ ਪਰਿਵਾਰ ਵੀ ਰਾਮ ਦੇ ਰੰਗ ‘ਚ ਰੰਗਿਆ, ਧਰਮਿੰਦਰ, ਸੰਨੀ ਦਿਓਲ, ਈਸ਼ਾ ਦਿਓਲ ਭਗਤੀ ‘ਚ ਹੋਏ ਲੀਨ
ਰਾਮ ਮੰਦਰ (Ram Mandir) ਦੀ ਪ੍ਰਾਣ ਪ੍ਰਤਿਸ਼ਠਾ ਹੋਈ ।ਜਿਸ ਤੋਂ ਬਾਅਦ ਮੰਦਰ ‘ਚ ਪਹੁੰਚੇ ਸੈਲੀਬ੍ਰੇਟੀਜ਼ ਨੇ ਰਾਮਲੱਲਾ ਦੇ ਦਰਸ਼ਨ ਕੀਤੇ। ਇਸ ਮੌਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਮਾਧੁਰੀ ਦੀਕਸ਼ਿਤ, ਕੈਟਰੀਨਾ ਕੈਫ, ਰਣਬੀਰ ਕਪੂਰ, ਆਲੀਆ ਭੱਟ ਅਤੇ ਵਿਵੇਕ ਓਬਰਾਏ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਦਿਓਲ ਪਰਿਵਾਰ (Deol Family)ਦੇ ਮੈਂਬਰ ਬੇਸ਼ੱਕ ਅਯੁੱਧਿਆ ਨਹੀਂ ਪਹੁੰਚਿਆ, ਪਰ ਪਰਿਵਾਰ ਭਗਤੀ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਬਾਲੀਵੁੱਡ (Bollywood)ਦੇ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ (Sunny Deol)ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਾਮ ਮੰਦਰ ਦੇ ਅੰਦਰ ਦੀ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਤੁਸੀਂ ਮੰਦਰ ਦੇ ਦਰਸ਼ਨ ਕਰ ਸਕਦੇ ਹੋ ।
/ptc-punjabi/media/media_files/Bl74LGihErUalEIGxsas.jpg)
ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਦਾਕਾਰ ਸੈਫ ਅਲੀ ਖ਼ਾਨ, ਮੋਢੇ ਅਤੇ ਗੋਡੇ ‘ਤੇ ਲੱਗੀ ਸੱਟ, ਹਸਪਤਾਲ ‘ਚ ਦਾਖਲ
ਅਦਾਕਾਰ ਧਰਮਿੰਦਰ ਨੇ ਵੀ ਰਾਮ ਮੰਦਰ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਅਦਾਕਾਰ ਨੇ ਲਿਖਿਆ ‘ਜੈ ਸ਼੍ਰੀ ਰਾਮ ਏਕਤਾ ਔਰ ਭਾਈਚਾਰੇ ਦਾ ਪੈਗਾਮ, ਸ਼ਾਂਤੀ ਸਕੂਨ। ਦੋਸਤੋ ਆਓ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਅਤੇ ਆਪਣੀ ਮਾਤ ਭੂਮੀ ‘ਤੇ ਸ਼ਾਂਤੀ ਦਾ ਸੰਦੇਸ਼ ਦਈਏ’।
View this post on Instagram
ਅਦਾਕਾਰਾ ਈਸ਼ਾ ਦਿਓਲ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਅਦਾਕਾਰਾ ਈਸ਼ਾ ਦਿਓਲ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਰਾਮ ਮੰਦਰ ਦੀ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਇਸ ਸ਼ੁਭ ਮੌਕੇ ‘ਤੇ ਵਧਾਈ ਦਿੱਤੀ ਹੈ।ਅਦਾਕਾਰਾ ਨੇ ਮੰਦਰ ‘ਚ ਮੌਜੂਦ ਆਪਣੀ ਮਾਂ ਹੇਮਾ ਮਾਲਿਨੀ ਦੀ ਤਸਵੀਰ ਸ਼ੇਅਰ ਕੀਤੀ ਹੈ।
/ptc-punjabi/media/media_files/WToFSxvLeETSkIXeisT3.jpg)
ਹੇਮਾ ਮਾਲਿਨੀ ਨੇ ਛੋਟੇ ਜਵਾਈ ਦੇ ਨਾਲ ਕੀਤੀ ਸ਼ਿਰਕਤ
ਅਦਾਕਾਰਾ ਹੇਮਾ ਮਾਲਿਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਛੋਟੇ ਜਵਾਨੀ ਯਾਨੀ ਕਿ ਅਹਾਨਾ ਦਿਓਲ ਦੇ ਪਤੀ ਦੇ ਨਾਲ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ‘ਚ ਸ਼ਾਮਿਲ ਹੋਏ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੈ ਰਾਮ ਲੱਲਾ ਦੀ ਇਤਿਹਾਸਕ ਅਤੇ ਅਧਿਆਤਮਿਕ ਤੌਰ 'ਤੇ ਭਰਪੂਰ ਪ੍ਰਾਣ ਪ੍ਰਤਿਸ਼ਠਾ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ।ਇਸ ਸਮਾਗਮ ਦੀ ਉਡੀਕ ਸਾਡੇ ਰਾਸ਼ਟਰ ਵੱਲੋਂ ੫੦੦ ਸਾਲਾਂ ਤੋਂ ਉਡੀਕ ਕੀਤੀ ਜਾ ਰਹੀ ਸੀ।ਹੇਮਾ ਮਾਲਿਨੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
Jai Shree Ram ???????????????? pic.twitter.com/H1ApMBZgAy
— Sunny Deol (@iamsunnydeol) January 22, 2024