ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਦਾਕਾਰ ਸੈਫ ਅਲੀ ਖ਼ਾਨ, ਮੋਢੇ ਅਤੇ ਗੋਡੇ ‘ਤੇ ਲੱਗੀ ਸੱਟ, ਹਸਪਤਾਲ ‘ਚ ਦਾਖਲ
ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਦਾਕਾਰ ਸੈਫ ਅਲੀ ਖ਼ਾਨ, ਮੋਢੇ ਅਤੇ ਗੋਡੇ ‘ਤੇ ਲੱਗੀ ਸੱਟ, ਹਸਪਤਾਲ ‘ਚ ਦਾਖਲ
ਬਾਲੀਵੁੱਡ (Bollywood) ਅਦਾਕਾਰ ਸੈਫ ਅਲੀ ਖ਼ਾਨ (Saif Ali khan) ਨੂੰ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੱਟ ਲੱਗਣ (Saif Ali khan injured) ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਮੁਤਾਬਕ ਅਦਾਕਾਰ ਨੂੰ ਮੋਢੇ ਅਤੇ ਗੋਡੇ ‘ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਸਰਜਰੀ ਕਰਵਾਈ ਗਈ ਹੈ।ਹਸਪਤਾਲ ‘ਚ ਇਲਾਜ ਕਰਵਾ ਰਹੇ ਸੈਫ ਅਲੀ ਖ਼ਾਨ ਦੇ ਨਾਲ ਪਤਨੀ ਕਰੀਨਾ ਕਪੂਰ ਵੀ ਦੇਖਭਾਲ ਦੇ ਲਈ ਮੌਜੂਦ ਹੈ।
/ptc-punjabi/media/post_attachments/46751ed08cdcad6f7666d9a5956ba3eeab24180470f57c2c4e4e9739f28c6e35.webp)
ਹੋਰ ਪੜ੍ਹੋ : ਜੌਰਡਨ ਸੰਧੂ ਨੇ ਵੈਡਿੰਗ ਐਨੀਰਵਰਸਰੀ ‘ਤੇ ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ
ਸੈਫ ਅਲੀ ਖ਼ਾਨ ‘ਦੇਵਰਾ’ ਫ਼ਿਲਮ ‘ਚ ਕਰ ਰਹੇ ਕੰਮ
ਸੈਫ ਅਲੀ ਖ਼ਾਨ ਇਨ੍ਹੀਂ ਦਿਨੀਂ ‘ਦੇਵਰਾ’ ਫ਼ਿਲਮ ‘ਚ ਕੰਮ ਕਰ ਰਹੇ ਹਨ ।ਫ਼ਿਲਮ ‘ਚ ਜੂਨੀਅਰ ਐੱਨਟੀਆਰ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਦਿਖਾਈ ਦੇਣਗੇ।ਸੈਫ ਅਲੀ ਖ਼ਾਨ ਨੂੰ ਸੱਟ ਕਿਵੇਂ ਲੱਗੀ, ਇਸ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਪਾਇਆ ਹੈ। ਸੈਫ ਅਲੀ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਲਵ ਆਜ ਕੱਲ੍ਹ, ਵਿਕਰਮ ਵੇਦਾ, ਕੌਕਟੇਲ, ਕੱਲ੍ਹ ਹੋ ਨਾ ਹੋ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ।
ਕਰੀਨਾ ਕਪੂਰ ਅਤੇ ਸੈਫ ਅਲੀ ਦੀ ਲਵ ਸਟੋਰੀ
ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਦੀ ਦੋਸਤੀ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਆਖਿਰਕਾਰ ਦੋਵਾਂ ਨੇ 2013 ‘ਚ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਦੋ ਪੁੱਤਰ ਹੋਏ । ਜਿਨ੍ਹਾਂ ਦੇ ਨਾਮ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ਹੈ। ਬੀਤੇ ਦਿਨੀਂ ਪੂਰੇ ਪਰਿਵਾਰ ਨੇ ਤੈਮੂਰ ਅਲੀ ਖ਼ਾਨ ਦਾ ਜਨਮ ਦਿਨ ਪਟੌਦੀ ਪੈਲੇਸ ‘ਚ ਮਨਾਇਆ ਸੀ।ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਆਪਣੇ ਤੋਂ ਵੱਡੀ ਉਮਰ ਦੀ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਨਾਲ ਵਿਆਹੇ ਸਨ । ਪਰ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ ਅਤੇ ਇਸ ਤੋਂ ਬਾਅਦ ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਦੇ ਨਾਲ ਵਿਆਹ ਕਰਵਾ ਲਿਆ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
