Salman Khan Death Threat Case: ਸਲਮਾਨ ਖ਼ਾਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਬੀਤੇ ਦਿਨੀਂ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਨ੍ਹਾਂ ਨੂੰ ਇਹ ਧਮਕੀ ਇੱਕ ਈਮੇਲ ਦੇ ਜ਼ਰੀਏ ਦਿੱਤੀ ਗਈ ਸੀ,ਜਿਸ ਵਿੱਚ ਲਾਰੇਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਸੀ। ਹੁਣ ਸਲਮਾਨ ਨੂੰ ਧਮਕੀ ਭਰੀ ਮੇਲ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

By  Pushp Raj March 27th 2023 04:05 PM -- Updated: March 27th 2023 04:12 PM

Salman Khan death threat case: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੇ 'ਟਾਈਗਰ-3' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੇ ਨਾਲ -ਨਾਲ ਸਲਮਾਨ ਖ਼ਾਨ ਦਾ ਨਾਂਅ ਇਨ੍ਹੀਂ ਦਿਨੀਂ ਖਬਰਾਂ 'ਚ ਲਗਾਤਾਰ ਛਾਇਆ ਹੋਇਆ ਹੈ, ਜਿਸ ਦਾ ਕਾਰਨ ਹੈ ਉਨ੍ਹਾਂ ਨੂੰ ਜਾਨੋ ਮਾਰਨ ਨਾਲ ਮਿਲਣ ਵਾਲੀ ਧਮਕੀਆਂ। 


ਦੱਸ ਦਈਏ ਕਿ ਬੀਤੇ ਦਿਨੀਂ ਸਲਮਾਨ ਖ਼ਾਨ ਨੂੰ ਇੱਕ ਇੱਕ ਮੇਲ ਰਾਹੀਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸਲਮਾਨ ਦੇ ਕਰੀਬੀ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਇਸ ਸਬੰਧ 'ਚ ਮੁੰਬਈ ਵਿਖੇ ਬਾਂਦਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਜੋਧਪੁਰ ਪੁਲਿਸ ਨੇ ਬਾਂਦਰਾ ਥਾਣੇ ਦੇ ਇੱਕ ਸਬ-ਇੰਸਪੈਕਟਰ ਦੇ ਨਾਲ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁੰਬਈ ਲਈ ਰਵਾਨਾ ਹੋ ਗਏ।

ਜਾਣਕਾਰੀ ਮੁਤਾਬਕ ਰਾਜਸਥਾਨ ਤੇ ਮੁੰਬਈ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ ਦੇ ਦੌਰਾਨ ਅਦਾਕਾਰ ਨੂੰ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੋਧਪੁਰ ਦੇ ਲੂਨੀ ਥਾਣੇ ਦੇ ਐਸਐਚਓ (ਈਸ਼ਵਰ ਚੰਦ ਪਾਰੀਕ ਨੇ ਦੱਸਿਆ ਕਿ ਬਾਂਦਰਾ ਵਿੱਚ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਪਤਾ ਲੱਗਾ ਕਿ ਈਮੇਲ ਜੋਧਪੁਰ ਤੋਂ ਭੇਜੀ ਗਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਸਾਰੀ ਜਾਣਕਾਰੀ ਜੋਧਪੁਰ ਪੁਲਿਸ ਨੂੰ ਭੇਜ ਦਿੱਤੀ। ਪਤਾ ਲੱਗਾ ਹੈ ਕਿ ਇਹ ਮੇਲ ਜੋਧਪੁਰ ਦੇ ਸਿਆਗੋ ਕੀ ਢਾਣੀ ਵਾਸੀ ਧਾਕੜ ਰਾਮ ਬਿਸ਼ਨੋਈ ਨੇ ਭੇਜੀ ਸੀ। ਪੁਲਿਸ ਵੱਲੋਂ ਰਾਮ ਬਿਸ਼ਨੋਈ  ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਨੂੰ ਮੁੰਬਈ ਲਿਆਂਦਾ ਜਾਵੇਗਾ।

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਭੇਜੀ ਸੀ ਧਮਕੀ 

ਪੁਲਿਸ  ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਇੱਕ ਈਮੇਲ ਵੀ ਭੇਜੀ ਸੀ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।


 ਹੋਰ ਪੜ੍ਹੋ: Parineeti Chopra: ਕੀ ਪਰਣੀਤੀ ਚੋਪੜਾ ਤੇ ਰਾਘਵ ਚੱਢਾ ਕਰਵਾਉਣ ਜਾ ਰਹੇ ਨੇ ਵਿਆਹ ? ਮਨੀਸ਼ ਮਲਹੋਤਰਾ ਦੇ ਘਰ ਸਪਾਟ ਹੋਈ ਅਦਾਕਾਰਾ  

ਬਾਂਦਰਾ ਪੁਲਿਸ ਨੇ ਸਲਮਾਨ ਖ਼ਾਨ ਦੇ ਦਫ਼ਤਰ ਨੂੰ ਕਥਿਤ ਤੌਰ 'ਤੇ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ, 506 (2) ਅਤੇ 34 ਦੇ ਤਹਿਤ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐਸਐਚਓ ਪਾਰੀਕ ਦੇ ਮੁਤਾਬਕ ਮੁਲਜ਼ਮ ਧਾਕੜ ਰਾਮ ਦੇ  ਖ਼ਿਲਾਫ਼ ਅਸਲਾ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।


Related Post