Parineeti Chopra: ਕੀ ਪਰਣੀਤੀ ਚੋਪੜਾ ਤੇ ਰਾਘਵ ਚੱਢਾ ਕਰਵਾਉਣ ਜਾ ਰਹੇ ਨੇ ਵਿਆਹ ? ਮਨੀਸ਼ ਮਲਹੋਤਰਾ ਦੇ ਘਰ ਸਪਾਟ ਹੋਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਪਰਣੀਤੀ ਚੋਪੜਾ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਸਪਾਟ ਕੀਤਾ ਗਿਆ ਸੀ। ਰਾਘਵ ਚੱਢਾ ਦੇ ਨਾਲ ਪਰਣੀਤੀ ਦੀ ਮੰਗਣੀ ਦੀਆਂ ਖ਼ਬਰਾਂ ਵਿਚਾਲੇ ਹਾਲ ਹੀ ਵਿੱਚ ਅਦਾਕਾਰਾ ਨੂੰ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲੋਹਤਰਾ ਦੇ ਘਰ 'ਤੇ ਸਪਾਟ ਕੀਤਾ ਗਿਆ। ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਪਰਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਕਰਵਾਉਣ ਜਾ ਰਹੇ ਹਨ।
Parineeti Chopra: ਕੀ ਪਰਣੀਤੀ ਚੋਪੜਾ ਤੇ ਰਾਘਵ ਚੱਢਾ ਕਰਵਾਉਣ ਜਾ ਰਹੇ ਨੇ ਵਿਆਹ ? ਮਨੀਸ਼ ਮਲਹੋਤਰਾ ਦੇ ਘਰ ਸਪਾਟ ਹੋਈ ਅਦਾਕਾਰਾ
Parineeti Chopra and Raghav Chadha wedding: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਣੀਤੀ ਚੋਪੜਾ ਇਨ੍ਹੀਂ ਦਿਨੀਂ ਰਾਘਵ ਚੱਢਾ ਨਾਲ ਸਪਾਟ ਹੋਣ ਨੂੰ ਲੈ ਕੇ ਲਾਈਮਲਾਈਟ ਵਿੱਚ ਆ ਗਈ ਹੈ। ਇਸ ਮਗਰੋਂ ਦੋਹਾਂ ਦੀ ਡੇਟਿੰਗ ਦੀਆਂ ਖਬਰਾਂ ਤੇਜ਼ ਹੋ ਗਈਆਂ ਹਨ, ਇਹ ਕਿਆਸ ਲਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਰਣੀਤੀ ਨੂੰ ਆਪ ਨੇਤਾ ਰਾਘਵ ਚੱਢਾ ਦੇ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਦੋਵੇਂ ਪੈਪਰਾਜ਼ੀਸ ਦੇ ਸਵਾਲਾਂ ਤੋਂ ਬੱਚਦੇ ਹੋਏ ਨਜ਼ਰ ਆਏ। ਇਸ ਵਿਚਾਲੇ ਹਾਲ ਹੀ ਵਿੱਚ ਪਰਣੀਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ, ਕਿਉਂਕਿ ਅਦਾਕਾਰਾ ਨੂੰ ਬੀ ਟਾਊਨ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪਰਣੀਤੀ ਦੇ ਲੁੱਕ ਦੀ ਗੱਲ ਕਰੀਏ ਤਾਂ ਮਨੀਸ਼ ਮਲੋਹਤਰਾ ਦੇ ਘਰ ਪਹੁੰਚੀ ਪਰਣੀਤੀ ਨੇ ਬਲੈਕ ਡਰੈਸ ਪਾਈ ਹੋਈ ਹੈ। ਉਸ ਨੇ ਬੇਹੱਦ ਲਾਈਟ ਮੇਅਕਪ ਕੀਤਾ ਹੋਇਆ ਹੈ। ਇਸ ਡਰੈਸ ਵਿੱਚ ਪਰਣੀਤੀ ਬੇਹੱਦ ਕਿਊਟ ਨਜ਼ਰ ਆਈ।
ਮਨੀਸ਼ ਮਲੋਹਤਰਾ ਦੇ ਘਰ ਸਪਾਟ ਹੋਣ ਮਗਰੋਂ ਇਹ ਖਬਰਾਂ ਆ ਰਹੀਆਂ ਹਨ ਕਿ ਜਲਦ ਪਰਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਕਰਵਾ ਸਕਦੇ ਹਨ। ਪਰਣੀਤੀ ਤੇ ਸਾਂਸਦ ਰਾਘਵ ਚੱਢਾ ਵਿਚਾਲੇ ਕੀ ਚੱਲ ਰਿਹਾ ਹੈ, ਕੀ ਇਹ ਜੋੜੀ ਵਿਆਹ ਕਰਵਾਉਣ ਵਾਲੀ ਹੈ, ਇਹ ਸਭ ਜਾਨਣ ਲਈ ਫੈਨਜ਼ ਬਹੁਤ ਉਤਸ਼ਾਹਿਤ ਹਨ।

ਹੋਰ ਪੜ੍ਹੋ: Dalljiet Kaur's griha pravesh: ਦਲਜੀਤ ਕੌਰ ਦਾ ਸੁਹਰੇ ਘਰ 'ਚ ਹੋਇਆ ਗ੍ਰੈਂਡ ਵੈਲਕਮ, ਪਤੀ ਨਿਖਿਲ ਨੇ ਦਿਖਾਈ ਝਲਕ
ਅਦਾਕਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਫੈਨਜ਼ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਇਹ ਰੂਮਰਡ ਕਪਲ ਆਪਣੇ ਰਿਸ਼ਤੇ ਦਾ ਅਧਿਕਾਰਿਤ ਤੌਰ 'ਤੇ ਐਲਾਨ ਕਰ ਸਕਦਾ ਹੈ ਅਤੇ ਇਹ ਜੋੜੀ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਜੁੱਟੀ ਹੋਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
